Product SiteDocumentation Site

Red Hat Enterprise Linux 6

Release Notes

Red Hat Enterprise Linux 6.3 ਲਈ ਜਾਰੀ ਸੂਚਨਾ

ਪ੍ਰਕਾਸ਼ਨ 3


ਕਾਨੂੰਨੀਸੂਚਨਾ

Copyright © 2012 Red Hat, Inc.
The text of and illustrations in this document are licensed by Red Hat under a Creative Commons Attribution–Share Alike 3.0 Unported license ("CC-BY-SA"). An explanation of CC-BY-SA is available at http://creativecommons.org/licenses/by-sa/3.0/. In accordance with CC-BY-SA, if you distribute this document or an adaptation of it, you must provide the URL for the original version.
Red Hat, as the licensor of this document, waives the right to enforce, and agrees not to assert, Section 4d of CC-BY-SA to the fullest extent permitted by applicable law.
Red Hat, Red Hat Enterprise Linux, the Shadowman logo, JBoss, MetaMatrix, Fedora, the Infinity Logo, and RHCE are trademarks of Red Hat, Inc., registered in the United States and other countries.
Linux® is the registered trademark of Linus Torvalds in the United States and other countries.
Java® is a registered trademark of Oracle and/or its affiliates.
XFS® is a trademark of Silicon Graphics International Corp. or its subsidiaries in the United States and/or other countries.
All other trademarks are the property of their respective owners.


1801 Varsity Drive
 RaleighNC 27606-2072 USA
 Phone: +1 919 754 3700
 Phone: 888 733 4281
 Fax: +1 919 754 3701

ਸਾਰ
ਜਾਰੀ ਸੂਚਨਾ ਵਿੱਚ ਉੱਚ ਪੱਧਰ ਦੇ ਸੁਧਾਰ ਦਿੱਤੇ ਗਏ ਹਨ ਜੋ Red Hat Enterprise Linux 6.3ਵਿੱਚ ਲਾਗੂ ਕੀਤੇ ਹਨ। Red Hat Enterprise Linux for the 6.3 ਅੱਪਡੇਟ ਵਿਚਲੀਆਂ ਸਭ ਤਬਦੀਲੀਆਂ ਬਾਰੇ ਵੇਰਵੇ ਸਾਹਿਤ ਜਾਣਕਾਰੀ ਲਈ, ਤਕਨੀਕੀ ਸੂਚਨਾ ਵੇਖੋ|

ਮੁੱਖ ਬੰਧ
1. ਕਰਨਲ
2. ਡਿਵਾਈਸ ਡਰਾਈਵਰ
3. ਨੈੱਟਵਰਕਿੰਗ
4. ਸਰੋਤ ਪਰਬੰਧਨ
5. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ
6. ਇੰਟਾਈਟਲਮੈਂਟ
7. ਵੁਰਚੁਲਾਈਜ਼ੇਸ਼ਨ
7.1. KVM
7.2. SPICE
7.3. libvirt
8. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ
9. ਸਟੋਰੇਜ਼
10. ਆਮ ਕਰਨਲ ਅੱਪਡੇਟ
A. ਦੁਹਰਾਈ ਅਤੀਤ

ਮੁੱਖ ਬੰਧ

Red Hat Enterprise Linux ਛੋਟੇ ਰੀਲੀਜ਼ ਵੱਖ-ਵੱਖ ਸੁਧਾਰ, ਸਕਿਊਰਿਟੀ ਅਤੇ ਬੱਗ ਫਿਕਸ ਲੈ ਕੇ ਆਉਂਦਾ ਹੈ। Red Hat Enterprise Linux 6.3 ਜਾਰੀ ਸੂਚਨਾ ਵਿੱਚ ਮੁੱਖ ਤਬਦੀਲੀਆਂ ਦਿੱਤੀਆਂ ਹਨ ਜੋ Red Hat Enterprise Linux 6 ਵਿੱਚ ਕੀਤੀਆਂ ਗਈਆਂ ਹਨ। ਤਬਦੀਲੀਆਂ (ਜਿਵੇਂ, ਬੱਗ ਫਿਕਸ, ਸੁਧਾਰ, ਅਤੇ ਹੋਰ ਮੁੱਦੇ) ਬਾਰੇ ਵਿਸਥਾਰ ਸੂਚਨਾ ਤਕਨੀਕੀ ਸੂਚਨਾ ਵਿੱਚ ਉਪਲੱਬਧ ਹੈ। ਤਕਨੀਕੀ ਸੂਚਨਾ ਡੌਕੂਮੈਂਟ ਵਿੱਚ ਪੈਕੇਜਾਂ ਸਮੇਤ ਉਪਲੱਬਧ ਤਕਨੀਕੀ ਜਾਣਕਾਰੀ ਦੀ ਸੂਚੀ ਵੀ ਸ਼ਾਮਿਲ ਕੀਤੀ ਗਈ ਹੈ।

ਖਾਸ

ਆਨਲਾਈਨ Red Hat Enterprise Linux 6.3 Release Notes, ਜੋ ਆਨਲਾਈਨ ਏਥੇ ਰੱਖੇ ਗਏ ਹਨ, ਸਹੀ, ਨਵੇਂ ਵਰਜਨ ਵਜੋਂ ਵਰਤੇ ਜਾਣੇ ਹਨ। ਰੀਲੀਜ਼ ਸੰਬੰਧੀ ਸਵਾਲਾਂ ਵਾਲੇ ਗਾਹਕਾਂ ਨੂੰ Red Hat Enterprise Linux ਦੇ ਵਰਜਨਾਂ ਲਈ ਆਨਲਾਈਨ ਰੀਲੀਜ਼ ਅਤੇ ਤਕਨੀਕੀ ਜਾਣਕਾਰੀ ਵੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਕੀ ਤੁਹਾਨੂੰ Red Hat Enterprise Linux ਲਾਈਫ ਸਾਈਕਲ ਸੰਬੰਧੀ ਜਾਣਕਾਰੀ ਦੀ ਲੋੜ ਹੈ, https://access.redhat.com/support/policy/updates/errata/ ਵੇਖੋ।

ਅਧਿਆਇ 1. ਕਰਨਲ

ਘੱਟ-ਮਨਜੂਰੀ ਅਤੇ ਮਾਪਯੋਗ ਸਨੈਪਸ਼ਾਟ ਸਮਰੱਥਾ
dm-thinp ਟਾਰਗਿਟ, thin ਅਤੇ thin-pool, ਘੱਟ-ਮਨਜੂਰੀ ਅਤੇ ਮਾਪਯੋਗ ਸਮਰੱਥਾ ਵਾਲਾ ਇੱਕ ਜੰਤਰ-ਮੈਪਰ ਜੰਤਰ ਦਿੰਦੇ ਹਨ। ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਉਪਲੱਬਧ ਹੈ। ਨਵੇਂ ਸ਼ਾਮਿਲ ਕੀਤੇ LVM ਘੱਟ ਮਨਜੂਰ ਬਾਰੇ ਵਧੇਰੇ ਜਾਣਕਾਰੀ ਲਈ, ਅਧਿਆਇ 9, ਸਟੋਰੇਜ਼ ਵੇਖੋ।
sysfs mbox ਇੰਟਰਫੇਸ ਛੱਡਿਆ ਗਿਆ ਹੈ
lpfc ਡਰਾਈਵਰ sysfs mbox ਇੰਟਰਫੇਸ ਛੱਡ ਰਿਹਾ ਹੈ ਕਿਉਂਕਿ ਹੁਣ Emulex ਟੂਲ ਦੁਆਰਾ ਵਰਤਿਆ ਨਹੀਂ ਜਾਂਦਾ। ਪੜ੍ਹਨ ਅਤੇ ਲਿਖਣ ਕਾਰਵਾਈਆਂ ਹੁਣ ਠੀਕ ਤਰਾਂ ਕੰਮ ਨਹੀਂ ਕਰਦੀਆਂ ਅਤੇ ਸਿਰਫ -EPERM (ਕਾਰਵਾਈ ਦੀ ਮਨਜੂਰੀ ਨਹੀਂ ਹੈ) ਸਿੰਬਲ ਦਿੰਦੀਆਂ ਹਨ।
ਸਹਿਯੋਗੀ Kdump ਟਾਰਗਿਟ
ਸਹਿਯੋਗੀ Kdump ਟਾਰਗਿਟਾਂ (ਜਿਵੇਂ, ਉਹ ਟਾਰਗਿਟ ਜਿਨਾਂ ਨੂੰ kdump ਦੁਆਰਾ vmcore ਨੂੰ ਡੰਪ ਕਰਨ ਲਈ ਵਰਤਿਆ ਜਾ ਸਕਦਾ ਹੈ) ਦੀ ਪੂਰੀ ਸੂਚੀ ਲਈ, ਹੇਠਲਾ Kbase ਆਰਟੀਕਲ ਵੇਖੋ: https://access.redhat.com/knowledge/articles/41534.
ਵਾਧੂ ਮਾਊਂਟ ਚੋਣਾਂ ਲਈ ਸਹਿਯੋਗ
Red Hat Enterprise Linux 6.3 ਵਿੱਚ /proc/<PID>/ ਡਾਇਰੈਕਟਰੀਆਂ ਵਰਤਣ ਤੇ ਪਾਬੰਦੀ ਲਾਉਣ ਵਾਸਤੇ ਮਾਊਂਟ ਚੋਣਾਂ ਲਈ ਸਹਿਯੋਗ ਜੋੜਿਆ ਗਿਆ ਹੈ। ਇੱਕ ਨਵੀਂ ਚੋਣ ਹੈ ਜਿਸਨੂੰ hidepid= ਕਹਿੰਦੇ ਹਨ ਅਤੇ ਇਸਦਾ ਮੁੱਲ ਦੱਸਦਾ ਹੈ ਕਿ ਕਾਰਜ ਬਾਰੇ ਕਿੰਨੀ ਜਾਣਕਾਰੀ ਗੈਰ-ਮਾਲਕਾਂ ਨੂੰ ਦੇਣੀ ਹੈ। gid= ਚੋਣ ਇੱਕ ਗਰੁੱਪ ਪਰਿਭਾਸ਼ਤ ਕਰਦੀ ਹੈ ਜੋ ਸਭ ਕਾਰਜਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਨਾ-ਭਰੋਸੇਯੋਗ ਯੂਜ਼ਰ, ਜੋ ਪੂਰੇ ਸਿਸਟਮ ਵਿੱਚ ਕਾਰਜਾਂ ਦੀ ਨਿਗਰਾਨੀ ਨਹੀਂ ਕਰਦੇ, ਨੂੰ ਇਸ ਗਰੁੱਪ ਵਿੱਚ ਜੋੜਨਾ ਨਹੀਂ ਚਾਹੀਦਾ।
O_DIRECT ਫਲੈਗ ਸਹਿਯੋਗ
O_DIRECT ਫਲੈਗ FUSE (ਫਾਇਲਸਿਸਟਮ ਇਨ ਯੂਜ਼ਰਸਪੇਸ) ਵਿਚਲੀਆਂ ਫਾਇਲਾਂ ਲਈ ਜੋੜਿਆ ਗਿਆ ਹੈ। ਇਹ ਫਲੈਗ ਫਾਇਲ ਨਾਲ I/O ਕਾਰਵਾਈਆਂ ਦੇ ਕੈਸ਼ੇ ਪ੍ਰਭਾਵਾਂ ਨੂੰ ਘੱਟ ਕਰਦਾ ਹੈ। ਆਮ ਕਰਕੇ, ਇਹ ਫਲੈਗ ਵਰਤਣ ਨਾਲ ਕਾਰਜਕੁਸ਼ਲਤਾ ਤੇ ਅਸਰ ਪੈਂਦਾ ਹੈ, ਪਰ ਕਈ ਹਾਲਤਾਂ ਵਿੱਚ ਇਹ ਅਸਰਦਾਰ ਹੈ, ਜਿਵੇਂ ਜਦੋਂ ਐਪਲੀਕੇਸ਼ਨਾਂ ਆਪਣੀ ਵੱਖਰੀ ਕੈਸ਼ਿੰਗ ਕਰਦੀਆਂ ਹਨ।
CONFIG_STRICT_DEVMEM ਨੂੰ PowerPC ਉੱਪਰ ਯੋਗ ਕੀਤਾ ਗਿਆ ਹੈ
Red Hat Enterprise Linux 6.3 ਵਿੱਚ, CONFIG_STRICT_DEVMEM ਸੰਰਚਨਾ ਚੋਣ ਮੂਲ ਹੀ PowerPC ਢਾਂਚਿਆਂ ਲਈ ਯੋਗ ਕੀਤੀ ਹੁੰਦੀ ਹੈ। ਇਹ ਚੋਣ /dev/mem ਜੰਤਰ ਦੀ ਪਹੁੰਚ ਤੇ ਪਾਬੰਦੀ ਲਾਉਂਦੀ ਹੈ। ਜੇ ਇਹ ਚੋਣ ਅਯੋਗ ਕੀਤੀ ਜਾਏ, ਤਾਂ ਪੂਰੀ ਮੈਮੋਰੀ ਲਈ ਯੂਜ਼ਰਸਪੇਸ ਪਹੁੰਚ ਮਨਜੂਰ ਹੋ ਜਾਂਦੀ ਹੈ, ਜਿਵੇਂ ਕਰਨਲ ਅਤੇ ਯੂਜ਼ਰਸਪੇਸ ਮੈਮੋਰੀ, ਅਚੇ ਐਕਸੀਡੈਂਟਲ ਮੈਮਰੀ (ਲਿਖਣ) ਪਹੁੰਚ ਕਈ ਵਾਰ ਖਤਰਨਾਕ ਹੋ ਸਕਦੀ ਹੈ।
CONFIG_HPET_MMAP ਯੋਗ ਕੀਤਾ ਗਿਆ ਹੈ
Red Hat Enterprise Linux 6.3 ਵਿੱਚ, ਹਾਈ-ਰੈਜ਼ੋਲੂਸ਼ਣ ਟਾਈਮਰ ਦੀ ਸਮਰੱਥਾ ਜੋ HPET ਰਜਿਸਟਰਾਂ ਨੂੰ ਯੂਜ਼ਪ ਪਰੋਸੈੱਸ ਦੀ ਮੈਮੋਰੀ ਵਿੱਚ ਰੀ-ਮੈਪ ਕਰਦੀ ਸੀ ਯੋਗ ਕੀਤੀ ਗਈ ਹੈ।
ਵੱਡੇ ਸਿਸਟਮਾਂ ਉੱਪਰ ਕਾਰਜਕੁਸ਼ਲਤਾ ਸੋਧੀ ਗਈ ਹੈ।
ਬਹੁਤ ਸਾਰੇ ਪੈਚ Red Hat Enterprise Linux 6.3 ਵਿਚਲੇ ਕਰਨਲ ਵਿੱਚ ਲਾਗੂ ਕੀਤੇ ਗਏ ਹਨ ਤਾਂ ਜੋ ਕੁੱਲ ਕਾਰਜਕਉਸ਼ਲਤਾ ਸੋਧੀ ਜਾ ਸਕੇ ਅਤੇ ਬੂਟ ਸਮਾਂ ਘਟ ਜਾਏ (ਪੈਚਾਂ ਨੂੰ 2048 ਕੋਰਾਂ ਅਤੇ16 TB ਮੈਮੋਰੀ ਵਾਲੇ ਸਿਸਟਮਾਂ ਤੇ ਜਾਂਚਿਆ ਗਿਆ ਹੈ)।
rdrand ਕਰਨਲ ਸਹਿਯੋਗ
Intel Core i5 ਅਤੇ i7 ਪਰੋਸੈੱਸਰ (ਸਧਾਨ ਕੋਡ-ਨੇਮਡ Ivy ਬਰਿੱਜ) ਇੱਕ ਨਵੀਂ rdrand ਹਦਾਇਤ ਨੂੰ ਸਹਿਯੋਗ ਦਿੰਦਾ ਹੈ ਜੋ ਤੁਰੰਤ ਇੱਕ ਨੰਬਰ ਜਨਰੇਟ ਕਰਦੀ ਹੈ। ਕਰਨਲ ਜੋ Red Hat Enterprise Linux 6.3 ਵਿੱਚ ਦਿੱਤਾ ਹੈ ਇਸ ਹਦਾਇਤਾ ਨੂੰ ਤੁਰੰਕ ਨੰਬਰ ਬਣਾਉਣ ਲਈ ਵਰਤਦਾ ਹੈ।
ਸਥਿਰ ਸਟੋਰੇਜ਼ ਲਈ UEFI ਸਹਿਯੋਗ
ਸਥਿਰ ਸਟੋਰੇਜ਼ (pstore), ਇੱਕ ਫਾਇਲ ਸਿਸਟਮ ਇੰਟਰਫੇਸ ਹੈ ਪਲੇਟਫਾਰਮ ਅਧਾਰਿਤ ਸਥਿਰ ਸਟੋਰੇਜ਼ ਲਈ, ਹੁਣ UEFI ਨੂੰ ਸਹਿਯੋਗ ਦਿੰਦਾ ਹੈ।
CPU ਫੈਮਿਲੀ ਅਧਾਰਿਤ ਕੰਟੇਨਰ ਫਾਇਲਾਂ
CPU ਫੈਮਿਲੀ ਅਧਾਰਿਤ ਕੰਟੇਨਰ ਫਾਇਲਾਂ ਲਈ ਸਹਿਯੋਗ ਦਿੱਤਾ ਗਿਆ ਹੈ। AMD ਫੈਮਿਲੀ 15h ਪਰੋਸੈੱਸਰਾਂ ਤੋਂ ਲੈ ਕੇ, ਇੱਕ ਕੰਟੇਨਰ ਜਿਵੇਂ microcode_amd_fam15h.bin ਨੂੰ ਹੁਣ ਅੱਗੇ ਦਿੱਤੀ ਪਰੋਸੈੱਸਰਾਂ ਦੀ ਫੈਮਿਲੀ ਲਈ ਲੋਡ ਕੀਤਾ ਜਾਂਦਾ ਹੈ।
USB 3.0 ਸਹਿਯੋਗ
Red Hat Enterprise Linux 6.3 ਵਿੱਚ USB 3.0 ਸਹਿਯੋਗ ਦਿੱਤਾ ਗਿਆ ਹੈ।
IBM System z ਲਈ kdump/Kexec ਕਰਨਲ ਡੰਪਿੰਗ ਵਿਧੀ
Red Hat Enterprise Linux 6.3 ਵਿੱਚ, IBM System z ਸਟੈਂਡ-ਅਲੋਨ ਅਤੇ ਹਾਈਪਰਵਾਈਸਰ ਡੰਪਿੰਗ ਵਿਧੀ ਦੇ ਨਾਲ-ਨਾਲ, kdump/kexec ਕਰਨਲ ਡੰਪਿੰਗ ਵਿਧੀ IBM System z ਸਿਸਟਮਾਂ ਲਈ ਯੋਗ ਕੀਤੀ ਹੁੰਦੀ ਹੈ। ਆਟੋ-ਰਿਜ਼ਰਵ ਥਰਿੱਸ਼ਹੋਲਡ 4 Gb ਤੇ ਸੈੱਟ ਕੀਤਾ ਹੈ; ਇਸਲਈ, 4 GB ਮੈਮੋਰੀ ਤੋਂ ਜਿਆਦਾ ਵਾਲਾ ਕੋਈ IBM System z ਸਿਸਟਮ kexec/kdump ਵਿਧੀ ਯੋਗ ਕਰ ਸਕਦਾ ਹੈ।
ਲੋੜੀਂਦੀ ਮੈਮੋਰੀ ਉਪਲੱਬਧ ਹੋਣੀ ਜਰੂਰੀ ਹੈ ਕਿਉਂਕਿ kdump ਲੱਗਭੱਗ 128 MB ਮੂਲ ਹੀ ਰਿਜ਼ਰਵ ਰੱਖਦਾ ਹੈ। ਇਹ ਖਾਸ ਕਰਕੇ ਜਰੂਰੀ ਹੈ ਜਦੋਂ Red Hat Enterprise Linux 6.3 ਨੂੰ ਅੱਪਗਰੇਡ ਕਰਦੇ ਹਾਂ। ਲੋੜੀਂਦੀ ਡਿਸਕ ਸਪੇਸ ਸਿਸਟਮ ਕਰੈਸ਼ ਹੋਣ ਦੀ ਹਾਲਤ ਵਿੱਚ ਡੰਪ ਸਟੋਰ ਕਰਨ ਲਈ ਉਪਲੱਬਧ ਹੋਣੀ ਜਰੂਰੀ ਹੈ। Kdump ਦੀ ਸੀਮਾ DASD ਜਾਂ QETH ਨੈੱਟਵਰਕ ਉੱਪਰ ਡੰਪ ਜੰਤਰਾਂ ਦੇ ਤੌਰ ਤੈ ਹੈ ਜਦੋਂ ਤੱਕ kdump ਨੂੰ SCSI ਡਿਸਕਾਂ ਤੇ ਸਹਿਯੋਗ ਹੈ।
ਹੇਠ ਸੁਨੇਹੇ ਵੇਖਾਏ ਗਏ ਹਨ:
..ਅਜਿਹੀ ਕੋਈ ਫਾਇਲ ਜਾਂ ਡਾਇਰੈਕਟਰੀ ਨਹੀਂ
ਇਹ ਸੁਨੇਹਾ ਡੰਪ ਕਾਰਵਾਈ ਤੇ ਕੋਈ ਅਸਰ ਨਹੀਂ ਪਾਉਂਦਾ ਅਤੇ ਅਣਡਿੱਠਾ ਕੀਤਾ ਜਾ ਸਕਦਾ ਹੈ। ਤੁਸੀਂ kdump ਨੂੰ /etc/kdump.conf, system-config-kdump, ਜਾਂ firstboot ਰਾਹੀਂ ਸੰਰਚਿਤ ਅਤੇ ਯੋਗ ਕਰ ਸਕਦੇ ਹਨ।
ftrace ਲਈ ਮੋਡੀਊਲ-ਪਹੁੰਚ ਇੰਟਰਫੇਸ
ftrace ਫੰਕਸ਼ਨ ਟਰੇਸਰ ਹੁਣ ਮੋਡੀਊਲਾਂ ਅਤੇ ਸਭ ਯੂਜ਼ਰਾਂ ਨੂੰ ftrace ਫੰਕਸ਼ਨ ਟਰੇਸਿੰਗ ਸਹੂਲਤ ਵਰਤਣ ਵਿੱਚ ਮੱਦਦ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਹੇਠਲੇ man ਪੇਜ਼ ਵੇਖੋ:
man trace-cmd-record
man trace-cmd-stack
ਮਲਟੀ-ਥਰਿੱਡਡ ਕਾਰਜਾਂ ਦੀ ਟਰੇਸਿੰਗ
ਜਦੋਂ ਇੱਕ ਤੋਂ ਜਿਆਦਾ ਕਾਰਜਾਂ ਦੀ ਟਰੇਸਿੰਗ ਕੀਤੀ ਜਾਂਦੀ ਹੈ, ltrace ਸਹੂਲਤ ਮੁੱਖ ਥਰਿੱਡ ਤੋਂ ਬਿਨਾਂ ਦੂਜੇ ਥਰਿੱਡਾਂ ਦੀ ਟਰੇਸਿੰਗ ਰੱਦ ਕਰ ਦਿੰਦਾ ਹੈ। ਪਰ ਕਿਉਂਕਿ ਥਰਿੱਡ ਅਡਰੈੱਸ ਸਪੇਸ ਸ਼ੇਅਰ ਕਰਦੇ ਹਨ, ਬਾਕੀ ਥਰਿੱਡ ਹਾਲੇ ਬਰੇਕਪੁਆਂਇਟ ਹੋਣਗੇ ਜੋ ltrace ਦੁਆਰਾ ਵੰਡੇ ਗਏ ਹਨ। ਸਿੱਟੇ ਵਜੋਂ, ਉਹ ਥਰਿੱਡ SIGTRAP ਸਿਗਨਲ ਨਾਲ ਬੰਦ ਕੀਤੇ ਜਾਣਗੇ। Red Hat Enterprise Linux 6.3 ਵਿੱਚ ਥਰਿੱਡ-ਅਵੇਅਰਨੈੱਟ ਅਤੇ ਬਰੇਕਪੁਆਂਇਟ ਪਰਬੰਧਨ ਵਿਧੀ ਹੈ। ਮਲਟੀ-ਥਰਿੱਡਡ ਕਾਰਜਾਂ ਦੀ ਟਰੇਸਿੰਗ ਲਈ ਸਹਿਯੋਗ ਹੁਣ ਇਕੱਲੇ-ਥਰਿੱਡਡ ਕਾਰਜ ਦੀ ਟਰੇਸਿੰਗ ਨਾਲ ਦਿੱਤਾ ਗਿਆ ਹੈ।
ਕਰੌਸ ਮੈਮੋਰੀ ਅਟੈਚ
ਕਰੌਸ ਮੈਮੋਰੀ ਅਟੈਚ ਇੰਟਰਾ-ਨੋਡ ਇੰਟਰ-ਪਰੋਸੈੱਸ ਕਮਿਊਨੀਕੇਸ਼ਨਾਂ ਲਈ ਲੋੜੀਂਦੇ ਡਾਟਾ ਕਾਪੀਆਂ ਦੀ ਗਿਣਤੀ ਘਟਾਉਣ ਲਈ ਵਿਧੀ ਦਿੰਦਾ ਹੈ। ਖਾਸ ਕਰਕੇ, ਇਹ MPI ਲਾਇਬਰੇਰੀਆਂ ਨੂੰ ਇੱਕੋ ਸੁਨੇਹੇ ਰਾਹੀ ਇੰਟਰਾ-ਨੋਡ ਕਮਿਊਨੀਕੇਸ਼ਨ ਕਰਨ ਵਿੱਚ ਮੱਦਦ ਕਰਦਾ ਹੈ ਨਾ ਕਿ ਸ਼ੇਅਰ ਮੈਮੋਰੀ ਰਾਹੀਂ ਸੁਨੇਹੇ ਦੀਆਂ ਜਿਆਦਾ ਕਾਪੀਆਂ। ਇਹ ਸਥਾਪਨ Red Hat Enterprise Linux 6.3 ਵਿੱਚ ਦਿੱਤਾ ਗਿਆ ਹੈ ਅਤੇ ਇਸ ਕਾਰਜ ਲਈ ਆਮ ਸਹੂਲਤ ਦਿੰਦਾ ਹੈ। ਨਾਲ ਹੀ, ਇਹ ਜੰਤਰ ਡਰਾਈਵਰ ਲੇਖਕਾ ਲਈ ਇੱਕ ਵੱਖਰੀ ਪਰਤ ਦਿੰਦਾ ਹੈ ਜੋ ਇਹਨਾਂ ਫੰਕਸ਼ਨਾਂ ਨੂੰ ਬਿਨਾਂ ਸੰਬੰਧਿਤ ਸਥਾਪਨ ਤਬਦੀਲ ਕੀਤੇ ਬਣਾਉਣ ਵਿੱਚ ਮੱਦਦ ਕਰਦਾ ਹੈ ਜਦੋਂ ਮੈਮੋਰੀ ਮੈਨੇਜਮੈਂਟ ਸਬਸਿਸਟਮ ਵਿੱਚ ਤਬਦੀਲੀਆਂ ਕੀਤੀਆਂ ਹੋਣ।
ਦੋ ਗਰਾਫਿਕਸ ਕਾਰਡਾਂ ਵਿੱਚ ਤਬਦੀਲ ਹੋਣ ਲਈ ਜੋੜੀ ਸਹੂਲਤ
CONFIG_VGA_SWITCHEROO ਸੰਰਚਨਾ ਚੋਣ ਹੁਣ ਮੂਲ ਹੀ ਦੋ ਗਰਾਫਿਕਸ ਕਾਰਡਾਂ ਵਿੱਚ ਤਬਦੀਲ ਹੋਣ ਲਈ ਯੋਗ ਹੁੰਦੀ ਹੈ।

ਅਧਿਆਇ 2. ਡਿਵਾਈਸ ਡਰਾਈਵਰ

BFA ਡਰਾਈਵਰ ਪੂਰੀ ਤਰਾਂ ਸਹਿਯੋਗੀ ਹੈ
Brocade BFA ਫਾਈਬਰ ਚੈਨਲ ਅਤੇ FCoE ਡਰਾਈਵਰ ਹੁਣ ਤਕਨੀਕੀ ਜਾਣਕਾਰੀ ਨਹੀਂ ਰਹੇ। Red Hat Enterprise Linux 6.3 ਵਿੱਚ BFA ਡਰਾਈਵਰ ਨੂੰ ਪੂਰਾ ਸਹਿਯੋਗ ਹੈ।
BNA ਡਰਾਈਵਰ ਪੂਰੀ ਤਰਾਂ ਸਹਿਯੋਗੀ ਹੈ
Brocade BNA ਡਰਾਈਵਰ Brocade 10Gb PCIe ਈਥਰਨੈੱਟ ਕੰਟਰੋਲਰਾਂ ਲਈਨ ਤਕਨੀਕੀ ਜਾਣਕਾਰੀ ਨਹੀਂ ਰਹੇਗਾ। Red Hat Enterprise Linux 6.3 ਵਿੱਚ BNA ਡਰਾਈਵਰ ਪੂਰੀ ਤਰਾਂ ਸਹਿਯੋਗੀ ਹੈ।
be2net ਡਰਾਈਵਰ ਉੱਪਰ SR-IOV
Emulex be2net ਡਰਾਈਵਰ ਦੀ SR-IOV ਕਾਰਜਕੁਸ਼ਲਤਾ ਨੂੰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਮੰਨਿਆ ਗਿਆ ਹੈ। ਤੁਹਾਨੂੰ SR-IOV ਸਹਿਯੋਗ ਦਾ ਨਵਾਂ ਵਰਜਨ ਵਰਤਣ ਲਈ ਇਹ ਲੋੜਾਂ ਪੂਰੀਆਂ ਕਰਨੀਆਂ ਪੈਣਗੀਆਂ:
  • ਤੁਹਾਨੂੰ ਆਖਰੀ Emulex ਫਰਮਵੇਅਰ (ਰਵੀਜ਼ਨ 4.1.417.0 ਜਾਂ ਬਾਅਦ ਵਾਲਾ) ਚਲਾਉਣ ਦੀ ਲੋੜ ਹੈ।
  • ਸਰਵਰ ਸਿਸਟਮ BIOS ਦੁਆਰਾ SR-IOV ਕਾਰਜਕੁਸ਼ਲਤਾ ਸਹਿਯੋਗੀ ਹੋਣੀ ਜਰੂਰੀ ਹੈ ਅਤੇ ਸਿੱਧੇ I/O VT-d ਲਈ ਵਰਚੁਅਲਾਈਜੇਸ਼ਨ ਸਹਿਯੋਗ ਹੋਣਾ ਜਰੂਰੀ ਹੈ।
  • ਤੁਹਾਨੂੰ Red Hat Enterprise Linux 6.3 ਦਾ GA ਵਰਜਨ ਵਰਤਣਾ ਪਵੇਗਾ।
SR-IOV, BE3-ਅਧਾਰਿਤ ਸਭ ਇਮੂਲੈਕਸ-ਬਰਾਂਡ ਅਤੇ OEM ਹਾਰਡਵੇਅਰਾਂ ਤੇ ਚੱਲਦਾ ਹੈ, ਜਿਨਾਂ ਲਈ be2net ਡਰਾਈਵਰ ਸਾਫਟਵੇਅਰਾਂ ਦੀ ਲੋੜ ਹੁੰਦੀ ਹੈ।
ਸਟੋਰੇਜ਼ ਡਰਾਈਵਰ
  • Red Hat Enterprise Linux 6.3 ਵਿੱਚ mtip32xx ਡਰਾਈਵਰ ਹਨ ਜੋ Micron RealSSD P320h PCIe SSD ਡਰਾਈਵਾਂ ਨੂੰ ਸਹਿਯੋਗ ਦਿੰਦੇ ਹਨ।
  • Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ lpfc ਡਰਾਈਵਰ ਨੂੰ ਵਰਜਨ 8.3.5.68.2p ਤੱਕ ਅੱਪਡੇਟ ਕੀਤਾ ਗਿਆ ਹੈ।
  • mptfusion ਡਰਾਈਵਰ ਨੂੰ ਵਰਜਨ 3.04.20 ਤੱਕ ਅੱਪਡੇਟ ਕੀਤਾ ਗਿਆ ਹੈ।
  • ਬਰਾਡਕਾਮ Netxtreme II 57712 ਚਿੱਪਾਂ ਲਈ bnx2fc ਨੂੰ ਵਰਜਨ 1.0.11 ਤੱਕ ਅੱਪਡੇਟ ਕੀਤਾ ਗਿਆ ਹੈ।
  • qla2xxx ਡਰਾਈਵਰ ਨੂੰ QLogic ਫਾਈਬਰ ਚੈਨਲ HBAs ਲਈ ਵਰਜਨ 8.04.00.02.06.3-k ਤੱਕ ਅੱਪਡੇਟ ਕੀਤਾ ਗਿਆ ਹੈ। Red Hat Enterprise Linux 6.3 ਲਈ qla2xxx ਡਰਾਈਵਰ ਅੱਪਡੇਟ ਹੁਣ SCSI ਮਿਡ-ਲੇਅਰ ਵਿੱਚ ਕਾਮਨ ਕੋਡ ਦਾ ਫਾਇਦਾ ਲੈਂਦਾ ਹੈ ਜੋ ਕਤਾਰ-ਭਰੀ ਹਾਲਤ ਦਾ ਸੁਨੇਹਾ ਵੇਖਦਾ ਹੈ ਜੋ ਟਾਰਗਿਟ ਪੋਰਟ ਤੋਂ ਆਉਂਦਾ ਹੈ। ਪਹਿਲਾਂ, ਇਹ ਕੋਡ qla2xxx ਡਰਾਈਵਰ ਦੇ ਵਿੱਚ ਹੀ ਹੁੰਦਾ ਸੀ। API ਅਨੁਕੂਲਤਾ ਬਣਾਈ ਰੱਖਣ ਲਈ, ql2xqfulltracking Dls ql2xqfullrampup ਮੋਡੀਊਲਾ ਪੈਰਾਮੀਟਰਾਂ ਦਾ ਅਧਾਰ ਡਰਾਈਵਰ ਵਿੱਚ ਹੀ ਰੱਖਿਆ ਗਿਆ ਹੈ।
    ਨਾਲ ਹੀ, ਇਸ ਅੱਪਡੇਟ ਵਿੱਚ ISP82xx ਅਤੇ ISP83xx ਲਈ ਸਹਿਯੋਗ ਵੀ ਜੋੜਿਆ ਗਿਆ ਹੈ, ਅਤੇ ਆਰਜੀ ਲਾਗਿੰਗ ਵਿਧੀ ਵੀ ਜੋੜੀ ਗਈ ਹੈ।
  • qla4xxxx ਨੂੰ ਵਰਜਨ 5.02.00.00.06.03-k1 ਤੱਕ ਅੱਪਡੇਟ ਕੀਤਾ ਗਿਆ ਹੈ, ਜੋ port_state, port_speed, ਅਤੇ targetalias ਨੂੰ sysfs ਫਾਇਲ ਸਿਸਟਮ ਵਿੱਚ ਵੇਖਾਉਣ ਲਈ ਸਹਿਯੋਗ ਦਿੰਦਾ ਹੈ।
  • megaraid ਡਰਾਈਵਰ ਨੂੰ ਵਰਜਨ 00.00.06.14-rh1 ਤੱਕ ਅੱਪਡੇਟ ਕੀਤਾ ਗਿਆ ਹੈ।
  • ipr ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ SAS VRAID ਕਾਰਜਕੁਸ਼ਲਤਾ ਯੋਗ ਕੀਤੀ ਜਾ ਸਕੇ।
  • cciss ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪੁਰਾਣੇ ਕੰਟਰੋਲਰਾਂ ਨੂੰ ਕੇਡੰਪ ਬਲੈਕਲਿਸਟ ਵਿੱਚ ਜੋੜਿਆ ਜਾ ਸਕੇ।
  • hpsa ਡਰਾਈਵਰ ਨੂੰ ਵਰਜਨ 2.0.2-4 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਪੁਰਾਣੇ ਕੰਟਰੋਲਰਾਂ ਨੂੰ ਕੇਡੰਪ ਬਲੈਕਲਿਸਟ ਵਿੱਚ ਜੋੜਿਆ ਜਾ ਸਕੇ।
  • bnx2i ਡਰਾਈਵਰ ਨੂੰ Broadcom NetXtreme II iSCSI ਲਈ ਵਰਜਨ 2.7.2.1 ਤੱਕ ਅਪਡੇਟ ਕੀਤਾ ਗਿਆ ਹੈ।
  • mpt2sas ਡਰਾਈਵਰ ਨੂੰ ਵਰਜਨ 12.101.00.00 ਤੱਕ ਅੱਪਡੇਟ ਕੀਤਾ ਗਿਆ ਹੈ, NUNA I/O ਸਹਿਯੋਗ ਜੋੜਿਆ ਗਿਆ ਹੈ ਜੋ HBA ਦਾ ਮਲਟੀ-ਰਿਪਲਾਈ ਕਤਾਰ ਸਹਿਯੋਗ ਵਰਤਦੀ ਹੈ।
  • mptsas ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਹੇਠਲੇ ਜੰਤਰ ID ਜੋੜੇ ਜਾ ਸਕਣ: SAS1068_820XELP
  • Brocade BFA FC SCSI ਡਰਾਈਵਰ (bfa ਡਰਾਈਵਰ) ਅੱਪਡੇਟ ਕੀਤਾ ਗਿਆ ਹੈ।
  • be2iscsi ਡਰਾਈਵਰ ServerEngines BladeEngine 2 Open iSCSI ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
  • ahci.c ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ AHCI-mode SATA DeviceID ਨੂੰ Intel DH89xxCC PCH ਲਈ ਜੋੜਿਆ ਜਾ ਸਕੇ।
  • isci ਡਰਾਈਵਰ ਨੂੰ ਵਰਜਨ 1.1 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Intel ਹਾਰਡਵੇਅਰ ਸਹਿਯੋਗ, ਸਿਧਾਰ, ਅਤੇ ਬੱਗ ਫਿਕਸ ਲਏ ਜਾ ਸਕਣ।
  • isci sata ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ T10 DIF ਸਹਿਯੋਗ ਦਿੱਤਾ ਜਾਏ।
  • libfc, libfcoe, ਅਤੇ fcoe ਡਰਾਈਵਰ ਅੱਪਡੇਟ ਕੀਤੇ ਗਏ ਹਨ ਜਿਸ ਵਿੱਚ ਬੱਗ ਫਿਕਸ ਅਤੇ ਸੁਧਾਰ ਸ਼ਾਮਿਲ ਹਨ।
  • libsas ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
  • qib ਡਰਾਈਵਰ ਨੂੰ TrueScale HCAs ਲਈ ਅੱਪਡੇਟ ਕੀਤਾ ਗਿਆ ਹੈ।
  • libata ਮੋਡੀਊਲ ਨੂੰ ਵੱਖ-ਵੱਖ ਬੱਗ ਫਿਕਸ ਕਰਨ ਲਈ ਅੱਪਡੇਟ ਕੀਤਾ ਗਿਆ ਹੈ।
  • dm-raid ਕੋਡ ਆਫ md ਡਰਾਈਵਰ ਨੂੰ ਫਲੱਸ਼ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ।
  • ਹੇਠਲੇ ਡਰਾਈਵਰਾਂ ਨੂੰ ਨਵੇਂ ਵਰਜਨਾਂ ਤੱਕ ਅੱਪਡੇਟ ਕੀਤਾ ਗਿਆ ਹੈ: ahci, md/bitmap, raid0, raid1, raid10, ਅਤੇ raid456
  • aacraid ਡਰਾਈਵਰ ਨੂੰ ਵਰਜਨ 1.1-7[28000] ਤੱਕ ਅੱਪਡੇਟ ਕੀਤਾ ਗਿਆ ਹੈ।
ਨੈੱਟਵਰਕ ਡਰਾਈਵਰ
  • netxen ਡਰਾਈਵਰ ਨੂੰ NetXen Multi port (1/10) Gigabit ਨੈੱਟਵਰਕ ਲਈ ਵਰਜਨ 4.0.77 ਜਾਂ ਜਿਆਦਾ ਲਈ ਅੱਪਡੇਟ ਕੀਤਾ ਗਿਆ ਹੈ।
  • bnx2x ਡਰਾਈਵਰ ਨੂੰ ਵਰਜਨ 7.2.16 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਚਿੱਪਾਂ ਦੀ 578xx ਫੈਮਿਲੀ ਨੂੰ ਸਹਿਯੋਗ ਦਿੱਤਾ ਜਾ ਸਕੇ।
  • be2net ਡਰਾਈਵਰ ਨੂੰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ ਵਰਜਨ 4.2.5.0r ਤੱਕ ਅੱਪਡੇਟ ਕੀਤਾ ਗਿਆ ਹੈ।
  • ixgbevf ਡਰਾਈਵਰ ਨੂੰ ਵਰਜਨ 2.2.0-k ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੀਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਜੋੜੇ ਜਾ ਸਕਣ।
  • cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈੱਟਵਰਕ ਕੰਟਰੋਲਰ ਵਾਸਤੇ ਅੱਪਡੇਟ ਕੀਤਾ ਗਿਆ ਹੈ।
  • cxgb3 ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਅੱਪਡੇਟ ਕੀਤਾ ਗਿਆ ਹੈ।
  • ixgbe ਡਰਾਈਵਰ ਨੂੰ Intel 10 ਗੀਗਾਬਿੱਟ PCI ਐਕਸਪ੍ਰੈੱਸ ਨੈੱਟਵਰਕ ਜੰਤਰਾਂ ਲਈ ਵਰਜਨ 3.6.7-k ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਜੋੜੇ ਜਾ ਸਕਣ।
  • e1000e ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
  • e1000 ਡਰਾਈਵਰ ਨੂੰ Intel PRO/1000 ਨੈੱਟਵਰਕ ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ।
  • e100 ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
  • enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.24 ਤੱਕ ਅੱਪਡੇਟ ਕੀਤਾ ਗਿਆ ਹੈ
  • igbvf ਡਰਾਈਵਰ (Intel ਗੀਗਾਬਿੱਟ ਵਰਚੁਅਲ ਫੰਕਸ਼ਨ ਨੈੱਟਵਰਕ ਡਰਾਈਵਰ) ਨੂੰ ਵਰਜਨ 2.0.1-k ਤੱਕ ਅੱਪਡੇਟ ਕੀਤਾ ਗਿਆ ਹੈ।
  • igb ਡਰਾਈਵਰ ਨੂੰ ਗੀਗਾਬਿੱਟ ਈਥਰਨੈੱਟ ਅਡਾਪਟਰਾਂ ਲਈ ਵਰਜਨ 3.2.10-k ਤੱਕ ਅੱਪਡੇਟ ਕੀਤਾ ਗਿਆ ਹੈ, ਨਵਾਂ ਹਾਰਡਵੇਅਰ ਸਹਿਯੋਗ, ਸੁਧਾਰ, ਅਤੇ ਬੱਗ ਫਿਕਸ ਦਿੱਤੇ ਗਏ ਹਨ।
  • bnx2 ਡਰਾਈਵਰ ਨੂੰ NetXtreme II 1 ਗੀਗਾਬਿੱਟ ਈਥਰਨੈੱਟ ਕੰਟਰੋਲਰਾਂ ਲਈ ਵਰਜਨ 1.0.11 ਤੱਕ ਅੱਪਡੇਟ ਕੀਤਾ ਗਿਆ ਹੈ।
  • tg3 ਡਰਾਈਵਰ ਨੂੰ ਬਰਾਡਕਾਮ Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.120+ ਤੱਕ ਅੱਪਡੇਟ ਕੀਤਾ ਗਿਆ ਹੈ।
  • qlcnic ਡਰਾਈਵਰ ਨੂੰ HP NC-ਲੜੀ QLogic 10 ਗੀਗਾਬਿੱਟ ਸਰਵਰ ਅਡਾਪਟਰਾਂ ਲਈ ਵਰਜਨ 5.0.26 ਤੱਕ ਅੱਪਡੇਟ ਕੀਤਾ ਗਿਆ ਹੈ।
  • bna ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ।
  • r8169 ਡਰਾਈਵਰ ਨੂੰ ਨਵੇਂ Realtek NICs (8168D/8168DP/8168E/8168EV) ਲਈ ਸਹਿਯੋਗ ਅਤੇ ਪੁਰਾਣੇ NICs ਦੀ ਅਨੁਕੂਲਤਾ ਵਧਾਉਣ ਲਈ ਅੱਪਡੇਟ ਕੀਤਾ ਗਿਆ ਹੈ।
  • qlge ਡਰਾਈਵਰ ਨੂੰ ਵਰਜਨ 1.00.00.30 ਤੱਕ ਅੱਪਡੇਟ ਕੀਤਾ ਗਿਆ ਹੈ।
  • cnic ਡਰਾਈਵਰ ਨੂੰ ਵਰਜਨ 2.5.9 ਤੱਕ ਅੱਪਡੇਟ ਕੀਤਾ ਗਿਆ ਹੈ, ਜੋ bnx2x ਜੰਤਰਾਂ ਤੇ ਗਲਤ ਸੋਧਣ ਵਿੱਚ ਸੁਧਾਰ ਕਰਦਾ ਹੈ, FCoE ਪੈਰਿਟੀ ਗਲਤੀ ਸੋਧ ਜੋੜਿਦਾ ਹੈ, FCoE ਸ਼ੈਸ਼ਨਾਂ ਦੀ ਵੱਧੋ-ਵੱਧ ਮਾਤਰਾ ਵਧਾਉਂਦਾ ਹੈ, ਅਤੇ ਹੋਰ ਸੁਧੈਰ ਜੋੜਦਾ ਹੈ।
  • iwl6000 ਅਤੇ iwlwifi ਡਰਾਈਵਰਾਂ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Wi-Fi ਅਡਾਪਟਰਾਂ ਦੀ Intel Centrino ਲਾਇਰਲੈੱਸ-N 6235 ਲੜੀ ਨੂੰ ਸਹਿਯੋਗੀ ਦਿੱਤਾ ਜਾ ਸਕੇ। iwlwifi 5GHz ਬੈਂਡ ਨਾਲ ਇੱਕ ਚੋਣ ਵੀ ਦਿੰਦਾ ਹੈ ਅਚੇ ਅਯੋਗ ਕੀਤੀ ਜਾ ਸਕਦੀ ਹੈ।
  • ਵਾਇਰਲੈੱਸ LAN ਸਬਸਿਸਟ ਨੂੰ ਅੱਪਡੇਟ ਕੀਤਾ ਗਿਆ ਹੈ। ਇਸ ਵਿੱਚ dma_unmap ਸਟੇਟ API ਸ਼ਾਮਿਲ ਕੀਤਾ ਗਿਆ ਹੈ ਅਤੇ ਨਵਾਂ ਕਰਨਲ ਹੈਡਰ ਫਾਇਲ ਜੋੜਿਆ ਗਿਆ ਹੈ: include/linux/pci-dma.h
ਗਰਾਫਿਕਸ ਅਤੇ ਫੁਟਕਲ ਡਰਾਈਵਰ
  • i915 ਡਰਾਈਵਰ ਅੱਪਡੇਟ ਕੀਤਾ ਗਿਆ ਹੈ।
  • ਵੱਖ-ਵੱਖ ਗਰਾਫਿਕਸ ਕਾਰਡਾਂ ਨੂੰ DRM ਸਹਿਯੋਗ ਨਾਲ ਵਰਜਨ 3.3-rc2 ਤੱਕ ਅੱਪਡੇਟ ਕੀਤਾ ਗਿਆ ਹੈ।
  • Wacom ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ wacompl ਪੈਕੇਜ ਨੂੰ ਛੱਡਿਆ ਗਿਆ ਹੈ ਅਤੇ wdaemon ਪੈਕੇਜ ਕੱਢਿਆ ਗਿਆ ਹੈ।
  • ALSA HDA ਆਡੀਓ ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ ਚਿੱਪਸੈੱਟਾਂ ਅਤੇ HDA ਆਡੀਓ ਕੋਡਕਾਂ ਨੂੰ ਯੋਗ ਅਤੇ ਸੁਧਾਰ ਕੀਤਾ ਜਾ ਸਕੇ।
  • btusb ਡਰਾਈਵਰ ਨੂੰ Broadcom BCM20702A0 ਸਿੰਗਲ-ਚਿੱਪ ਬਲੂਟੁੱਥ ਪਰੋਸੈੱਸਰ ਲਈ ਸਹਿਯੋਗ ਨਾਲ ਅੱਪਡੇਟ ਕੀਤਾ ਗਿਆ ਹੈ।
  • k10temp ਡਰਾਈਵਰ ਨੂੰ hwmon ਸਬਸਿਸਟਮ ਤੋਂ ਅੱਪਡੇਟ ਕੀਤਾ ਗਿਆ ਹੈ ਤਾਂ ਜੋ CPUs ਦੀ AMD ਫੈਮਿਲੀ 12h/14h/15h ਲਈ ਸਹਿਯੋਗ ਦਿੱਤਾ ਜਾਏ।
  • ALPS ਟੱਚਪੈਡ ਡਰਾਈਵਰ ਨੂੰ ALPS ਟੱਚਪੈਡ ਪਰੋਟੋਕਾਲ ਵਰਜਨ 3 ਅਤੇ 4 ਦੇ ਸਹਿਯੋਗ ਲਈ ਅੱਪਡੇਟ ਕੀਤਾ ਗਿਆ ਹੈ, ਅਤੇ 4-ਦਿਸ਼ਾਈ ਬਟਨਾਂ ਵਾਲੇ ਟੱਚਪੈਡਾਂ ਲਈ ਸਹਿਯੋਗ ਵੀ ਦਿੱਤਾ ਗਿਆ ਹੈ।
  • jsm ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਇਨਹਾਂਸਡ ਐਰਰ ਹੈਂਡਲਿੰਗ (EEH) ਜੋੜੀ ਜਾ ਸਕੇ।
  • mlx4_en ਡਰਾਈਵਰ ਨੂੰ ਵਰਜਨ 2.0 ਤੱਕ ਅੱਪਡੇਟ ਕੀਤਾ ਗਿਆ ਹੈ।
  • mlx4_core ਡਰਾਈਵਰ ਨੂੰ ਵਰਜਨ 1.1 ਤੱਕ ਅੱਪਡੇਟ ਕੀਤਾ ਗਿਆ ਹੈ।

ਅਧਿਆਇ 3. ਨੈੱਟਵਰਕਿੰਗ

QFQ ਕਤਾਰ ਨਿਯਮ
Red Hat Enterprise Linux 6.3 ਵਿੱਚ, tc ਸਹੂਲਤ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਕੁਇੱਕ ਫੇਅਰ ਸਡਿਊਲਰ (QFQ) ਕਰਨਲ ਫੀਚਰ ਨਾਲ ਕੰਮ ਕੀਤਾ ਜਾ ਸਕੇ। ਯੂਜ਼ਰ ਹੁਣ QFQ ਟਰੈਫਿਕ ਕਤਾਰ ਨਿਯਮ ਦਾ ਯੂਜ਼ਰਸਪੇਸ ਤੋਂ ਫਾਇਦਾ ਲੈ ਸਕਦੇ ਹਨ। ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਮੰਨੀ ਜਾਂਦੀ ਹੈ।
rdma_bw ਅਤੇ rdma_last ਸਹੂਲਤਾਂ ਛੱਡੀਆਂ ਗਈਆਂ ਹਨ
rdma_bw ਅਤੇ rdma_lat ਸਹੂਲਤਾਂ (ਜੋ perftest ਪੈਕੇਜ ਤੋਂ ਮਿਲਦੀਆਂ ਸਨ) ਹੁਣ ਛੱਡੀਆਂ ਗਈਆਂ ਹਨ ਅਤੇ perftest ਪੈਕੇਜ ਤੋਂ ਆਉਣ ਵਾਲੇ ਅੱਪਡੇਟਾਂ ਵਿੱਚ ਹਟਾਈਆਂ ਜਾਣਗੀਆਂ। ਯੂਜ਼ਰਾਂ ਨੂੰ ਹੇਠਲੀਆਂ ਸਹੂਲਤਾਂ ਵਰਤਣੀਆਂ ਚਾਹੀਦੀਆਂ ਹਨ: ib_write_bw, ib_write_lat, ib_read_bw, ਅਤੇ ib_read_lat.

ਅਧਿਆਇ 4. ਸਰੋਤ ਪਰਬੰਧਨ

ਨੈੱਟਵਰਕ ਪਰਾਇਰਟੀ cgroup ਸਰੋਤ ਕੰਟਰੋਲਰ
Red Hat Enterprise Linux 6.3 ਵਿੱਚ ਨੈੱਟਵਰਕ ਪਰਾਇਰਟੀ (net_prio) ਸਰੋਤ ਕੰਟਰੋਲਰ ਦਿੱਤਾ ਗਿਆ ਹੈ, ਜੋ ਵੱਖ-ਵੱਖ cgroups ਵਾਲੀਆਂ ਐਪਲੀਕੇਸ਼ਨਾਂ ਲਈ ਪ੍ਰਤੀ ਹਰੇਕ ਨੈੱਟਵਰਕ ਇੰਟਰਫੇਸ ਲਈ ਨੈੱਟਵਰਕ ਦੀ ਪਰਾਇਰਟੀ ਆਰਜੀ ਤੌਰ ਤੇ ਸੈੱਟ ਕਰਨ ਵਿੱਚ ਮੱਦਦ ਕਰਦਾ ਹੈ, ਸਰੋਤ ਪਰਬੰਧਨ ਗਾਈਡ.
cgroups ਲਈ OOM ਕੰਟਰੋਲ ਅਤੇ ਸੂਚਨਾ API
ਮੈਮੋਰੀ ਸਰੋਤ ਕੰਟਰੋਲਰ ਇੱਕ ਆਊਟ-ਆਫ-ਮੈਮੋਰੀ (OOM) ਸੂਚਕ ਸਥਾਪਤ ਕਰਦਾ ਹੈ ਜੋ ਨਵੇਂ ਸੂਚਨਾ API ਨੂੰ ਵਰਤਦਾ ਹੈ। ਜਦੋਂ ਯੋਗ ਕੀਤਾ ਜਾਂਦਾ ਹੈ (echo 1 > memory.oom_control ਕਮਾਂਡ ਚਲਾ ਕੇ), ਇੱਕ ਐਪਲੀਕੇਸ਼ਨ ਨੂੰ eventfd ਦੁਆਰਾ ਸੂਚਨਾ ਦਿੱਤੀ ਜਾਂਦੀ ਹੈ ਜਦੋਂ ਇੱਕ OOM ਵਾਪਰਦਾ ਹੈ। ਧਿਆਨ ਰੱਖੋ ਕਿ OOM ਸੂਚਨਾ ਰੂਟ (root) cgroups ਲਈ ਕੰਮ ਨਹੀਂ ਕਰਦੀ।
ਨਵਾਂ numad ਪੈਕੇਜ
numad ਪੈਕੇਜ NUMA (ਨਾਨ-ਯੂਨੀਫਾਰਮ ਮੈਮੋਰੀ ਐਰਚੀਟੈਕਚਰ) ਸਿਸਟਮਾਂ ਲਈ ਇੱਕ ਪੈਕੇਜ ਦਿੰਦਾ ਹੈ ਜੋ NUMA ਗੁਣਾ ਦੀ ਨਿਗਰਾਨੀ ਕਰਦੇ ਹਨ। ਦਸਤੀ ਸਥਿਰ CPU ਪਿਨਿੰਗ ਅਤੇ ਮੈਮੋਰੀ ਨਿਰਧਾਰਨ ਦੇ ਬਦਲਾਅ ਵਜੋਂ, numad ਘੱਟੋ-ਘੱਟ ਮੈਮੋਰੀ ਲੇਟੈਂਸੀ ਲਈ ਆਰਜੀ ਸਥਆਪਨ ਦਿੰਦਾ ਹੈ। ਪੈਕੇਜ ਇੱਕ ਇੰਟਰਫਸੇ ਵੀ ਦਿੰਦਾ ਹੈ ਜੋ numad ਡੈਮਨ ਨੂੰ ਵਧੀਆ ਦਸਤੀ ਸਥਾਪਨ ਬਾਰੇ ਪੁੱਛ ਸਕਦਾ ਹੈ। numad ਪੈਕੇਜ ਨੂੰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤਾ ਗਿਆ ਹੈ।

ਅਧਿਆਇ 5. ਪ੍ਰਮਾਣਿਕਤਾ ਅਤੇ ਇੰਟਰਓਪਰੇਬਿਲਿਟੀ

SSH ਕੁੰਜੀ ਦੇ ਕੇਂਦਰੀ ਪਰਬੰਧਨ ਲਈ ਸਹਿਯੋਗ
ਪਹਿਲਾਂ, ਹੋਸਟ ਅਤੇ ਯੂਜ਼ਰ SSH ਪਬਲਿਕ ਕੁੰਜੀ ਦਾ ਕੇਂਦਰੀ ਪਰਬੰਧਨ ਸੰਭਵ ਨਹੀਂ ਸੀ। Red Hat Enterprise Linux 6.3 ਵਿੱਚ ਅਡੈਂਟਿਟੀ ਮੈਨੇਜਮੈਂਟ ਸਰਵਿਸ ਲਈ ਤਕਨੀਕੀ ਜਾਣਕਾਰੀ ਦੇ ਤੌਰ ਤੇ SSH ਪਬਲਿਕ ਕੁੰਜੀ ਮੈਨੇਜਮੈਂਟ ਸ਼ਾਮਿਲ ਕੀਤੀ ਗਈ ਹੈ। ਅਡੈਂਟਿਟੀ ਮੈਨੇਜਮੈਂਟ ਕਲਾਂਈਟਾਂ ਉੱਪਰ ਪਬਲਿਕ ਕੁੰਜੀ ਜੋ ਕਿ ਅਡੈਂਟਿਟੀ ਸਰਵਰ ਤੇ ਸਟੋਰ ਕੀਤੀ ਹੈ, ਨੂੰ ਵਰਤਣ ਲਈ OpenSSH ਆਪੇ ਹੀ ਸੰਰਚਿਤ ਕੀਤਾ ਜਾਂਦਾ ਹੈ। SSH ਹੋਸਟ ਅਤੇ ਯੂਜ਼ਰ ਅਡੈਂਟਿਟੀ ਹੁਣ ਅਡੈਂਟਿਟੀ ਮੈਨੇਜਮੈਂਟ ਵਿੱਚ ਕੇਂਦਰੀ ਪਰਬੰਧਿਤ ਕੀਤੀ ਜਾਂਦੀ ਹੈ।
SELinux ਯੂਜ਼ਰ ਮੈਪਿੰਗ
Red Hat Enterprise Linux 6.3 ਵਿੱਚ ਰਿਮੋਟ ਸਿਸਟਮ ਉੱਪਰਲੇ ਯੂਜ਼ਰਾਂ ਦੇ SELinux ਕੰਟੈਕਸਟ ਦਾ ਪਰਬੰਧਨ ਕਰਨ ਦੀ ਸਮਰੱਥਾ ਸ਼ਾਮਿਲ ਕੀਤੀ ਗਈ ਹੈ ਅਤੇ, ਚੋਣਵੇਂ ਤੌਰ ਤੇ, HBAC ਨਿਯਮਾਂ ਨਾਲ ਸੰਬੰਧਿਤ ਹੈ। ਇਹ ਮੈਪ ਕੰਟੈਕਸਟ ਪਰਿਭਾਸ਼ਤ ਕਰਦੇ ਹੋ ਜੋ ਯੂਜ਼ਰ ਪ੍ਰਾਪਤ ਕਰਦੇ ਹਨ, ਹੋਸਟ ਦੀ ਕੁੰਜੀ ਅਤੇ ਗਰੁੱਪ ਮੈਂਬਰੀ ਤੇ ਨਿਰਭਰ ਕਰਦਾ ਹੈ ਜਿਸਤੇ ਉਹ ਲਾਗਇਨ ਕਰਦੇ ਹਨ। ਜਦੋਂ ਇੱਕ ਯੂਜ਼ਰ ਰਿਮੋਟ ਹੋਸਟ ਤੇ ਲਾਗਇਨ ਕਰਦਾ ਹੈ ਜੋ SSSD ਨੂੰ ਅਡੈਂਟਿਟੀ ਮੈਨੇਜਮੈਂਟ ਨਾਲ ਵਰਤਣ ਲਈ ਸੰਰਚਿਤ ਕੀਤਾ ਗਿਆ ਹੈ, ਤਾਂ ਯੂਜ਼ਰ ਦਾ SELinux ਕੰਟੈਕਸਟ ਆਪੇ ਹੀ ਮੈਪਿੰਗ ਨਿਯਮ ਅਨੁਸਾਰ ਸੈੱਟ ਹੋ ਜਾਂਦਾ ਹੈ। ਵਧੇਰੇ ਜਾਣਕਾਰੀ ਲਈ, http://freeipa.org/page/SELinux_user_mapping ਵੇਖੋ। ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਹੈ।
sshd ਲਈ ਪ੍ਰਮਾਣਿਕਤਾ ਦੇ ਬਹੁਤੇ ਢੰਗਾਂ ਦੀ ਲੋੜ ਹੈ
SSH ਨੂੰ ਹੁਣ ਪ੍ਰਮਾਣਿਕਤਾ ਲਈ ਬਹੁਤੇ ਢੰਗਾਂ ਵਾਸਤੇ ਸੈੱਟਅੱਪ ਕੀਤਾ ਜਾ ਸਕਦਾ ਹੈ (ਜਿੱਥੇ ਪਹਿਲਾਂ SSH ਨੂੰ ਪ੍ਰਮਾਣਿਕਤਾ ਦੇ ਬਹੁਤੇ ਢੰਗਾ ਲਈ ਮਨਜੂਰੀ ਸੀ ਜਿੰਨਾਂ ਵਿੱਚੋਂ ਸਿਰਫ ਇੱਕ ਹੀ ਸਫਲਤਾਪੂਰਕ ਲਾਗਇਨ ਹੁੰਦਾ ਸੀ); ਉਦਾਹਰਨ ਲਈ, SSH-ਯੋਗ ਮਸ਼ੀਨ ਤੇ ਲਾਗਇਨ ਕਰਨ ਲਈ ਪਬਲਿਕ ਕੁੰਜੀ ਅਤੇ ਗੁਪਤਕੋਡ ਦੋਨੋਂ ਦੇਣ ਦੀ ਲੋੜ ਹੁੰਦੀ ਸੀ। RequiredAuthentications1 ਅਤੇ RequiredAuthentications2 ਚੋਣਾਂ ਦੀ ਸੰਰਚਨਾ /etc/ssh/sshd_config ਫਾਇਲ ਵਿੱਚ ਕੀਤੀ ਜਾ ਸਕਦੀ ਹੈ ਤਾਂ ਜੋ ਪ੍ਰਮਾਣਿਕਤਾ ਦੱਸੀ ਜਾ ਸਕੇ ਜੋ ਸਫਲਤਾਪੂਰਕ ਲਾਗਇਨ ਲਈ ਲੋੜੀਂਦੀ ਹੈ। ਉਦਾਹਰਨ ਲਈ:
~]# echo "RequiredAuthentications2 publickey,password" >> /etc/ssh/sshd_config
ਅੱਗੇ ਦਿੱਤੀਆਂ /etc/ssh/sshd_config ਚੋਣਆਂ ਬਾਰੇ ਵਧੇਰੇ ਜਾਣਕਾਰੀ ਲਈ, sshd_config man ਪੇਜ਼ ਵੇਖੋ।
SSSD ਸਹਿਯੋਗ automount ਮੈਂਪ ਕੈਸ਼ਿੰਗ ਲਈ
Red Hat Enterprise Linux 6.3 ਵਿੱਚ, SSSD ਵਿੱਚ ਇੱਕ ਨਵੀਂ ਤਕਨੀਜੀ ਜਾਣਕਾਰੀ ਫੀਚਰ ਦਿੱਤੀ ਗਈ ਹੈ: automount ਮੈਪ ਕੈਸ਼ਿੰਗ ਲਈ ਸਹਿਯੋਗ। ਇਹ ਫੀਚਰ autofs ਵਾਲੇ ਇਨਵਾਇਰਮੈਟਾਂ ਵਿੱਚ ਕਾਫੀ ਫਾਇਦੇ ਦਿੰਦੀ ਹੈ:
  • ਕੈਸ਼ ਕੀਤੇ automount ਮੈਪਾਂ ਨਾਲ ਕਲਾਂਈਟ ਮਸ਼ੀਨਾਂ ਨੂੰ ਮਾਊਂਟ ਕਾਰਵਾਈਆਂ ਕਰਨ ਲਈ ਸੋਖਾ ਹੋ ਜਾਂਦਾ ਹੈ ਭਾਵੇਂ LDAP ਸਰਵਰ ਪਹੁੰਚਯੋਗ ਨਾ ਹੋਵੇ, ਪਰ NFS ਸਰਵਰ ਪਹੁੰਚਯੋਗ ਹੀ ਰਹਿੰਦਾ ਹੈ।
  • ਜਦੋਂ autofs ਡੈਮਨ ਨੂੰ automount ਮੈਪ SSSD ਰਾਹੀਂ ਸੰਰਚਿਤ ਕੀਤਾ ਜਾਂਦਾ ਹੈ, ਸਿਰਫ ਇੱਕ ਹੀ ਫਾਇਲ ਸੰਰਚਿਤ ਕਰਨੀ ਹੈ: /etc/sssd/sssd.conf। ਪਹਿਲਾਂ, /etc/sysconfig/autofs ਫਾਇਲ ਨੂੰ autofs ਡਾਟਾ ਲੈਣ ਲਈ ਸੰਰਚਿਤ ਕਰਨਾ ਹੈ।
  • automount ਮੈਪ ਨਤੀਜੇ ਕੈਸ਼ ਕਰਨ ਨਾਲ ਕਲਾਂਈਟ ਉੱਪਰ ਵਧੀਆ ਕਾਰਜਕੁਸ਼ਲਤਾ ਅਤੇ LDAP ਸਰਵਰ ਉੱਪਰ ਘੱਟ ਟਰੈਫਿਕ ਹੁੰਦਾ ਹੈ।
SSSD debug_level ਵਰਤਾਓ ਵਿੱਚ ਤਬਦੀਲੀ
SSSD ਨੇ debug_level ਚੋਣ ਦੇ ਵਰਤਾਓ /etc/sssd/sssd.conf ਫਾਇਲ ਵਿੱਚ ਤਬਦੀਲ ਕਰ ਦਿੱਤਾ ਹੈ। ਪਹਿਲਾਂ, debug_level ਚੋਣ ਨੂੰ [sssd] ਸੰਰਚਨਾ ਸ਼ੈਕਸ਼ਨ ਵਿੱਚ ਸੈੱਟ ਕਰਨਾ ਸੰਭਵ ਸੀ ਅਤੇ ਨਤੀਜੇ ਵਜੋਂ ਇਹ ਹੋਸ ਸੰਰਚਨਾ ਸ਼ੈਕਸ਼ਨਾਂ ਲਈ ਡਿਫਾਲਟ ਬਣ ਜਾਂਦੀ ਸੀ, ਜਦੋਂ ਤੱਕ ਉਹ ਇਸਨੂੰ ਦੁਬਾਰਾ ਨਹੀਂ ਲਿਖਦੇ ਸੀ।
ਅੰਦਰੂਨੀ ਡੀਬੱਗ ਲਾਗਿੰਗ ਫੀਚਰ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ debug_level ਚੋਣ ਨੂੰ ਹਮੇਸ਼ਾਂ ਵੱਖਰੇ ਤੌਰ ਤੇ ਹਰੇਕ ਸੰਰਚਨਾ ਫਾਇਲ ਵਿੱਚ ਦੇਣੀਆਂ ਪੈਂਦੀਆਂ ਸਨ, ਬਦਲਵੇਂ ਤੌਰ ਤੇ ਇਸਦੀ ਡਿਫਾਲਟ ਲੈਣ ਵਾਸਤੇ [sssd] ਸ਼ੈਕਸ਼ਨ ਤੋਂ।
ਨਤੀਜੇ ਵਜੋਂ, SSSD ਦੇ ਨਵੇਂ ਵਰਜਨ ਨਾਲ ਅੱਪਡੇਟ ਕਰਨ ਤੋਂ ਬਾਅਦ, ਯੂਜ਼ਰਾਂ ਨੂੰ ਆਪਣੀ ਸੰਰਚਨਾ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ ਤਾਂ ਜੋ ਉਸੇ ਪੱਧਰ ਤੇ ਡੀਬੱਗ ਲਾਗਿੰਗ ਪ੍ਰਾਪਤ ਕੀਤੀ ਜਾ ਸਕੇ। ਯੂਜ਼ਰ ਜੋ SSSD ਨੂੰ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਸੰਰਚਿਤ ਕਰਦੇ ਹਨ, ਸਧਾਰਨ ਪਾਇਥਨ ਸਹੂਲਤ ਵਰਤ ਸਕਦੇ ਹਨ ਜੋ ਆਪਣੀ ਮੌਜੂਦਾ ਸੰਰਚਨਾ ਨੂੰ ਅਨੁਕੂਲ ਤਰੀਕੇ ਨਾਲ ਅੱਪਡੇਟ ਕਰਦੀ ਹੈ। ਅਜਿਹਾ ਹੇਠਲੀ ਕਮਾਂਡ ਨੂੰ ਪਰਬੰਧਕ ਤੇ ਤੌਰ ਤੇ ਚਲਾ ਕੇ ਕੀਤਾ ਜਾ ਸਕਦਾ ਹੈ:
~]# python /usr/lib/python2.6/site-packages/sssd_update_debug_levels.py
ਇਹ ਸਹੂਲਤ ਸੰਰਚਨਾ ਫਾਇਲ ਵਿੱਚ ਹੇਠਲੀਆਂ ਤਬਦੀਲੀਆਂ ਕਰਦੀ ਹੈ: ਇਹ ਜਾਂਚ ਕਰਦੀ ਹੈ ਕਿ ਜੇ debug_level ਚੋਣ [sssd] ਭਾਗ ਵਿੱਚ ਦਿੱਤੀ ਹੈ ਜਾਂ ਨਹੀਂ। ਜੇ ਅਜਿਹਾ ਹੈ, ਇਹ ਉਸੇ ਲੈਵਲ ਦੇ ਮੁੱਲ ਨੂੰ sssd.conf ਫਾਇਲ ਵਿੱਚ ਹਰੇਕ ਭਾਗ ਵਿੱਚ ਜੋੜਦਾ ਹੈ ਜਿਸ ਲਈ debug_level ਨਿਰਧਾਰਤ ਨਹੀਂ ਕੀਤਾ ਸੀ। ਜੇ debug_level ਚੋਣ ਪਹਿਲਾਂ ਹੀ ਕਿਸੇ ਹੋਰ ਭਾਗ ਵਿੱਚ ਮੌਜੂਦ ਹੈ, ਇਸਨੂੰ ਨਾ ਤਬਦੀਲੀ ਹੀ ਰੱਖਿਆ ਜਾਵੇਗਾ।
ਯੂਜ਼ਰ ਜੋ ਕੇਂਦਰੀ ਸੰਰਚਨਾ ਪਰਬੰਧਨ ਟੂਲ ਤੇ ਨਿਰਭਰ ਕਰਦੇ ਹਨ ਉਹਨਾਂ ਨੂੰ ਇਹੀ ਤਬਦੀਲੀ ਦਸਤੀ ਕਰਨੀ ਪਵੇਗੀ।
ਨਵੀਂ ldap_chpass_update_last_change ਚੋਣ
ਇੱਕ ਨਵੀਂ ਚੋਣ, ldap_chpass_update_last_change, SSSD ਸੰਰਚਨਾ ਵਿੱਚ ਜੋੜੀ ਗਈ ਹੈ। ਜੇ ਇਹ ਚੋਣ ਯੋਗ ਕੀਤੀ ਹੈ, ਤਾਂ SSSD shadowLastChange LDAP ਐਟਰੀਬਿਊਟ ਨੂੰ ਮੌਜੂਦਾ ਸਮੇਂ ਨਾਲ ਤਬਦੀਲ ਕਰਨ ਦੀ ਕੋਸ਼ਿਸ਼ ਕਰੇਗਾ। ਧਿਆਨ ਰੱਖੋ ਕਿ ਇਹ ਸਿਰਫ ਉਹਨਾਂ ਹਾਲਤਾਂ ਨਾਲ ਸੰਬੰਧਿਤ ਹੈ ਜਦੋਂ LDAP ਪਾਸਵਰਡ ਪਾਲਿਸੀ ਵਰਤੀ ਜਾਂਦੀ ਹੈ (ਆਮ ਕਰਕੇ LDAP ਸਰਵਰ ਦੁਆਰਾ ਪਰਬੰਧਿਤ ਕੀਤੀ ਜਾਂਦੀ ਹੈ), ਮਤਲਬ, LDAP ਐਕਸਟੈਂਡਡ ਓਪਰੇਸ਼ਨ ਨੂੰ ਪਾਸਵਰਡ ਤਬਦੀਲ ਕਰਨ ਦੀ ਕਾਰਵਾਈ ਕਰਦਾ ਹੈ। ਇਹ ਵੀ ਧਿਆਨ ਰੱਖੇ ਕਿ ਐਟਰੀਬਿਊਟ ਯੂਜ਼ਰ ਦੁਆਰਾ ਲਿਖਣਯੋਗ ਹੋਣਾ ਚਾਹੀਦਾ ਹੈ ਜੋ ਪਾਸਵਰਡ ਤਬਦੀਲ ਕਰ ਰਿਹਾ ਹੈ।

ਅਧਿਆਇ 6. ਇੰਟਾਈਟਲਮੈਂਟ

RHN ਕਲਾਸਿਕ ਤੋਂ ਸਾਰਟੀਫਿਕੇਟ-ਅਧਾਰਿਤ RHN ਮਾਈਗਰੇਟ ਕਰਨਾ
Red Hat Enterprise Linux 6.3 ਵਿੱਚ ਨਵਾਂ ਟੂਲ ਦਿੱਤਾ ਗਿਆ ਹੈ ਜੋ RHN ਕਲਾਸਿਕ ਗਾਹਕਾਂ ਨੂੰ ਸਾਰਟੀਫਿਕੇਟ-ਅਧਾਰਿਤ RHN ਤੇ ਮਾਈਗਰੇਟ ਕਰਦਾ ਹੈ। ਵਧੇਰੇ ਜਾਣਕਾਰੀ ਲਈ, Red Hat Enterprise Linux 6 ਡਿਪਲਾਇਮੈਂਟ ਗਾਈਡ ਵੇਖੋ।
ਮੈਂਬਰੀ ਮੈਨੇਜਰ gpgcheck ਵਰਤਾਓ
ਮੈਂਬਰੀ ਮੈਨੇਜਰ ਹੁਣ gpgcheck ਨੂੰ ਕਿਸੇ ਵੀ ਰਿਪੋਜ਼ਟਰੀ ਲਈ ਅਯੋਗ ਕਰਦਾ ਹੈ ਜਿਸ ਵਿੱਚ ਖਾਲੀ gpgkeyਹੈ। ਰਿਪੋਜ਼ਟਰੀ ਨੂੰ ਫਿਰ ਯੋਗ ਕਰਨ ਲਈ, GPG ਕੁੰਜੀ ਅੱਪਲੋਡ ਕਰੋ, ਅਤੇ ਜਾਂਚ ਕਰੋ ਕਿ ਸਹੀ URL ਤੁਹਾਡੀ ਪਸੰਦੀ ਦੀ ਸੰਖੇਪ ਪਰਿਭਾਸ਼ਾ ਵਿੱਚ ਦਿੱਤਾ ਗਿਆ ਹੈ।

ਅਧਿਆਇ 7. ਵੁਰਚੁਲਾਈਜ਼ੇਸ਼ਨ

7.1. KVM

KVM ਮਾਪਕ ਸੁਧਾਰ
Red Hat Enterprise Linux 6.3 ਵਿਚਲੀਆਂ KVM ਮਾਪਕ ਸੋਧਾਂ ਇਸ ਤਰਾਂ ਹਨ:
  • ਵੱਧੋ-ਵੱਧ ਸਹਿਯੋਗੀ ਵਰਚੁਅਲ ਗਿਸਟ ਅਕਾਰ 64 ਤੋਂ 160 ਵਰਚੁਅਲ CPUs (vCPUs) ਤੱਕ ਵਧਾ ਦਿੱਤਾ ਹੈ।
  • ਵੱਧੋ-ਵੱਧ ਮੈਮੋਰੀ ਸਹਿਯੋਗ ਇੱਕ KVM ਗਿਸਟ ਵਿੱਚ 512 GB ਤੋਂ 2 TB ਤੱਕ ਵਧਾ ਦਿੱਤਾ ਹੈ।
KVM ਸਹਿਯੋਗ ਨਵੇਂ Intel ਅਤੇ AMD ਪਰੋਸੈੱਸਰਾਂ ਲਈ
Red Hat Enterprise Linux 6.3 ਵਿਚਲੇ KVM ਵਿੱਚ ਇਹਨਾਂ ਲਈ ਸਹਿਯੋਗ ਦਿੱਤਾ ਗਿਆ ਹੈ:
  • Intel Core i3, i5, i7 ਅਤੇ ਹੋਰ ਪਰੋਸੈੱਸਰ ਕੋਡ ਨੇਮਡ Sandy Bridge,
  • ਅਤੇ ਨਵੇਂ AMD ਫੈਮਿਲੀ 15h ਪਰੋਸੈੱਸਰ (ਕੋਡ ਨੇਮਡ Bulldozer)।
ਨਵੀਂ CPU ਮਾਡਲ ਪਰਿਭਾਸ਼ਾ KVM ਵਿੱਚ KVM ਹੋਸਟ ਅਤੇ ਵਰਚੁਅਲਾਈਜ਼ਡ ਗਿਸਟਾਂ ਲਈ ਲੋੜੀਂਦੀ ਨਵੀਂ ਪਰੋਸੈੱਸਰ ਯੋਗਤਾ ਦਿੱਤੀ ਗਈ ਹੈ। ਇਸ ਨਾਲ KVM ਵਰਚੁਅਲਾਈਜੇਸ਼ਨ ਨਵੇਂ ਪਰੋਸੈੱਸਰਾਂ ਨਾਲ ਸੰਬੰਧਿਤ ਕਾਰਜਕੁਸ਼ਲਤਾ ਵਧੀਆ ਚੱਲਦੀ ਹੈ, ਅਤੇ ਨਵੇਂ CPUs ਵਿਚਲੀਆਂ ਹਦਾਇਤਾਂ ਦਾ ਫਾਇਦਾ ਲੈਂਦਾ ਹੈ।
KVM Steal Time ਸਹਿਯੋਗ
Steal time ਉਹ ਸਮਾਂ ਹੈ ਜੋ ਇੱਕ ਵਰਚੁਅਲ CPU ਉਡੀਕ ਕਰਦਾ ਹੈ ਰੀਅਲ CPU ਲਈ ਜਦੋਂ ਹਾਈਪਰਵਾਈਸਰ ਹੋਰ ਵਰਚੁਅਲ ਪਰੋਸੈੱਸਰ ਲਈ ਕੰਮ ਕਰਦਾ ਹੈ। KVM ਵਰਚੁਅਲ ਮਸ਼ੀਨਾ ਹੁਣ ਸਟੀਲ ਸਮਾਂ ਕੈਲਕੂਲੇਟ ਅਤੇ ਰਿਪੋਰਟ ਕਰਦਾ ਹੈ, ਜੋ top ਅਤੇ vmstat ਟੂਲਾਂ ਦੁਆਰਾ ਦਿਸਦਾ ਹੈ, ਜੋ ਸਹੀ CPU ਵਰਤੋਂ ਡਾਟਾ ਗਿਸਟਾਂ ਨੂੰ ਦਿੰਦਾ ਹੈ।
KVM ਸਟੀਲ ਸਮਾਂ ਫੀਚਰ ਗਿਸਟ ਨੂੰ CPU ਵਰਤੋਂ ਅਤੇ ਵਰਚੁਅਲ ਮਸ਼ੀਨ ਦੀ ਕਾਰਜਕੁਸ਼ਲਤਾ ਬਾਰੇ ਜਾਣਕਾਰੀ ਦਿੰਦੀ ਹੈ। ਸਟੀਲ ਸਮੇਂ ਦੀ ਜਿਆਦਾ ਮਾਤਰਾ ਦਾ ਮਤਲਬ ਹੈ ਕਿ ਵਰਚੁਅਲ ਮਸ਼ੀਨ ਕਾਰਜਕੁਸ਼ਲਤਾ ਹਾਈਪਰਵਾਈਸਰ ਦੁਆਰਾ ਗਿਸਟ ਨੂੰ ਨਿਰਧਾਰਤ ਕੀਤੇ CPU ਸਮੇਂ ਤੋਂ ਮਾੜੀ ਹੈ। ਯੂਜ਼ਰ ਇਸ ਮੁੱਦੇ ਨੂੰ ਜੋ CPU ਦੁਆਰਾ ਖੜਾ ਕੀਤਾ ਹੈ ਗਿਸਟ ਤੇ CPU ਤਰਜੀਹ ਵਧਾ ਕੇ ਕੁੱਝ ਗਿਸਟਾਂ ਨੂੰ ਹੋਸਟ ਤੇ ਚਲਾ ਕੇ ਰਿਪੋਰਟ ਕਰਦੇ ਹਨ। KVM ਸਟੀਲ ਸਮਾਂ ਮੁੱਲ ਯੂਜ਼ਰਾਂ ਨੂੰ ਡਾਟਾ ਦਿੰਦਾ ਹੈ ਜੋ ਉਹਨਾਂ ਨੂੰ ਅਗਲਾ ਕਦਮ ਉਠਾਉਣ ਵਿੱਚ ਮੱਦਦ ਕਰਦਾ ਹੈ।
qcow2 ਡਿਸਕ ਈਮੇਜ਼ਾਂ ਲਈ ਸੋਧੀ ਪਹੁੰਚ
KVM ਨੂੰ Red Hat Enterprise Linux 6.3 ਵਿੱਚ ਸੋਧਿਆ ਗਿਆ ਹੈ ਤਾਂ ਜੋ qcow2 ਡਿਸਕ ਈਮੇਜ਼ਾਂ ਦੀ ਪਹੁੰਚ ਵਿੱਚ ਸੁਧਾਰ ਕੀਤਾ ਜਾਏ (qcow2 ਮੂਲ ਫਾਰਮੈਟ ਹੈ), ਇਸ ਤਰਾਂ vCPU ਵਿਰਾਮਤਾ ਤੋਂ ਬਚਾ ਰਹਿੰਦਾ ਹੈ ਅਤੇ ਡਿਸਕ I/O ਕਾਰਵਾਈਆਂ ਦੌਰਾਨ ਕਾਰਜਕੁਸ਼ਲਤਾ ਵਿੱਚ ਸੁਧਾਰ ਆਉਂਦਾ ਹੈ।
ਨਵੇਂ qemu-guest-agent ਸਬਪੈਕੇਜ
qemu-kvm ਪੈਕੇਜ ਦਾ ਇੱਕ ਨਵਾਂ ਸਬ-ਪੈਕੇਜ qemu-guest-agent ਹੈ। ਜਦੋਂ Red Hat Enterprise Linux 6.3 ਗਿਸਟਾਂ ਨੂੰ ਇਹ ਪੈਕੇਜ ਇੰਸਟਾਲ ਕਰਕੇ ਚਲਾਇਆ ਜਾਂਦਾ ਹੈ, ਤਾਂ ਸਹੀ ਤਰਾਂ ਸੰਰਚਿਤ ਕੀਤੇ Red Hat Enterprise Linux 6.3 ਹੋਸਟ ਨਵੀਆਂ ਕਮਾਂਡਾਂ ਗਿਸਟ ਨੂੰ ਭੇਜ ਸਕਦੇ ਹਨ ਜਿਵੇਂ: guest-sync, guest-ping, guest-info, guest-shutdown, ਅਤੇ guest-suspend-*
ਗਿਸਟ ਏਜੰਟ ਨਾਲ ਸੰਪਰਕ ਕਰਨ ਵਾਸਤੇ ਹੋਸਚ ਸੰਰਚਨਾ ਦੀ ਉਦਾਹਰਨ ਵਜੋਂ, http://lists.nongnu.org/archive/html/qemu-devel/2011-07/msg00370.html ਵੇਖੋ।\
KVM ਗਿਸਟਾਂ ਵਿੱਚ ਕਾਰਜਕੁਸ਼ਲਤਾ ਨਿਗਰਾਨੀ
KVM ਹੁਣ ਇੱਕ ਪਰਫੌਰਮੈਂਸ਼ ਮਾਨੀਟਰਿੰਗ ਯੂਨਿਟ (vPMU) ਨੂੰ ਵਰਚੁਅਲਾਈਜ਼ਡ ਬਣਾ ਸਕਦਾ ਹੈ ਤਾਂ ਜੋ ਵਰਚੁਅਲ ਮਸ਼ੀਨਾਂ ਨੂੰ ਪਰਫੌਰਮੈਂਸ਼ਨ ਮਾਨੀਟਰਿੰਗ ਵਰਤਣ ਲਈ ਮੱਦਦ ਮਿਲੇ। ਨਾਲ ਹੀ ਇਹ Intel ਦੇ architectural PMU ਨੂੰ ਸਹਿਯੋਗ ਦਿੰਦਾ ਹੈ ਜੋ ਲਾਈਵ-ਮਾਈਗਰੇਟ ਕੀਤਾ ਜਾ ਸਕਦਾ ਹੈ ਵੱਖ-ਵੱਖ CPU ਵਰਜਨਾਂ ਤੇ, -cpu ਹੋਸਟ ਫਲੈਗ ਵਰਤ ਕੇ।
ਇਸ ਫੀਚਰ ਨਾਲ, Red Hat ਵਰਚੁਅਲਾਈਜੇਸ਼ਨ ਗਾਹਕ ਹੁਣ KVM ਗਿਸਟਾਂ ਵਿੱਚ ਬਿਨਾਂ ਝਿਜਕ ਪਰਫੌਰਮੈਂਸ ਮਾਨੀਟਰਿੰਗ ਵਰਤ ਸਕਦੇ ਹਨ। ਵਰਚੁਅਲ ਪਰਫੌਰਮੈਂਸ ਮਾਨੀਟਰਿੰਗ ਫੀਚਰ ਵਰਚੁਅਲ ਮਸ਼ੀਨ ਯੂਜ਼ਰ ਕਾਰਜਕੁਸ਼ਲਤਾ ਸਮੱਸਿਆ ਦੇ ਸਰੋਤਾਂ ਦੀ ਪਛਾਣ ਕਰਨ ਵਿੱਚ ਮੱਦਦ ਕਰਦੀ ਹੈ। ਇਹ ਮੌਜੂਦਾ KVM ਗਿਸਟ ਸਮਰੱਥਾ ਵਿੱਚ ਵਾਧਾ ਹੈ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਹੈ।
ਆਰਜੀ ਵਰਚੁਅਲ CPU ਨਿਰਧਾਰਨ
Red Hat Enterprise Linux 6.3 ਵਿੱਚ KVM ਹੁਣ ਆਰਜੀ ਵਰਚੁਅਲ CPU ਨਿਰਧਾਰਨ ਨੂੰ ਸਹਿਯੋਗ ਦਿੰਦਾ ਹੈ, ਜਿਸਨੂੰ vCPU ਹਾਟ ਪਲੱਗ ਵੀ ਕਹਿੰਦੇ ਹਨ, ਜੋ ਆਰਜੀ ਤੌਰ ਤੇ ਸਮਰੱਥਾ ਦਾ ਪਰਬੰਧਨ ਕਰਦਾ ਹੈ ਅਤੇ ਨਾ-ਲੋੜੀਂਦਾ ਲੋਡ ਸੈੱਟ ਕਰਦਾ ਹੈ।
ਵਰਚੁਅਲ CPU ਹਾਟ-ਪਲੱਗਿੰਗ ਫੀਚਰ ਸਿਸਟਮ ਪਰਬੰਧਨ ਨੂੰ ਆਰਜੀ ਤੌਰ ਤੇ ਗਿਸਟ ਵਿੱਚ CPU ਸਰੋਤਾਂ ਨੂੰ ਨਿਰਧਾਰਤ ਕਰਨ ਵਿੱਚ ਮੱਦਦ ਕਰਦੀ ਹੈ। ਕਿਉਂਕਿ ਗਿਸਟ ਕਦੇ ਵੀ ਆਫਲਾਈਨ ਨਹੀਂ ਹੁੰਦਾ CPU ਸਰੋਤ ਅਨੁਕੂਲ ਕਰਨ ਲਈ, ਇਸ ਤਰਾਂ ਗਿਸਟ ਦੀ ਉਪਲੱਬਧਤਾ ਵਧਦੀ ਹੈ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਹੈ। ਹੁਣ, ਸਿਰਫ vCPU ਹਾਟ-ਪਲੱਗ ਫੰਕਸ਼ਨ ਕੰਮ ਕਰਦਾ ਹੈ। vCPU ਹਾਟ ਅਨਪਲੱਗ ਫੀਚਰ ਹਾਲੇ ਲਾਗੂ ਨਹੀਂ ਕੀਤੀ।
Virtio-SCSI ਸਮਰੱਥਾ
KVM ਵਰਚੁਅਲਾਈਜੇਸ਼ਨ ਦੇ ਸਟੋਰੇਜ਼ ਸਟੈਕ ਨੂੰ virtio-SCSI (ਇੱਕ ਸਟੋਰੇਜ਼ ਢਾਂਚਾ SCSI ਅਧਾਰਿਕ KVM ਲਈ) ਸਮਰੱਥਾ ਜੋੜ ਕੇ ਸੁਧਾਰ ਕੀਤਾ ਗਿਆ ਹੈ। Virtio-SCSI ਸਿੱਧੇ ਹੀ SCSI LUNs ਨਾਲ ਜੁੜਨ ਦੀ ਸਮਰੱਥਾ ਦਿੰਦੇ ਹਨ। virtio-SCSI ਦਾ ਫਾਇਦਾ ਹੈ ਕਿ ਇਹ virtio-blk ਦੇ ਮੁਕਾਬਲੇ ਸੈਂਕੜੇ ਜੰਤਰਾਂ ਦਾ ਪਰਬੰਧਨ ਕਰ ਸਕਦਾ ਹੈ ਜੋ ਸਿਰਫ 28 ਜੰਤਰਾਂ ਅਤੇ PCI ਸਲਾਟਾਂ ਦਾ ਪਰਬੰਧਨ ਕਰ ਸਕਦਾ ਸੀ।
Virtio-SCSI ਹੁਣ ਟਾਰਗਿਟ ਜੰਤਰਾਂ ਦੀਆਂ ਫੀਚਰਾ ਵਰਤ ਸਕਦਾ ਹੈ:
  • virtio-scsi ਕੰਟਰੋਲਰ ਦੁਆਰਾ ਇੱਕ ਵਰਚੁਅਲ ਹਾਰਡ ਡਰਾਈਵ ਜਾਂ CD ਜੋੜੋ,
  • ਇੱਕ ਭੌਤਿਕ SCSI ਜੰਤਰ ਨੂੰ ਹੋਸਟ ਤੋਂ ਗਿਸਟ ਵੱਲ QEMU scsi-block ਜੰਤਰ ਦੁਆਰਾ ਭੇਜੋ,
  • ਅਤੇ ਪ੍ਰਤੀ ਗਿਸਟ ਸੈਂਕੜੇ ਜੰਤਰਾਂ ਦੀ ਵਰਤੋਂ ਮਨਜੂਰ ਕਰਦਾ ਹੈ; virtio-blk ਦੀ 28-ਜੰਤਰ ਸੀਮਾਂ ਦਾ ਸੁਧਾਰ।
ਇਹ ਫੀਚਰ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ।
in-guest S4/S3 ਹਾਲਤਾਂ ਲਈ ਸਹਿਯੋਗ
KVM ਦੀ ਪਾਵਰ ਮੈਨੇਜਮੈਂਟ ਫੀਚਰ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਵਰਚੁਅਲ ਮਸ਼ੀਨਾਂ ਵਿੱਚ S4 (ਸਸਪੈਂਡ ਟੂ ਡਿਸਕ) ਅਤੇ S3 (ਸਸਪੈਂਡ ਟੂ RAM) ਸਟੇਟਾਂ ਲਈ ਸਹਿਯੋਗ ਦਿੱਤਾ ਜਾ ਸਕੇ। ਪੁਰਾਣੇ ਸਥਾਪਨਾਂ ਵਿੱਚ ਗਿਸਟਾਂ ਨੂੰ ਡਿਸਕ ਜਾਂ ਮੈਮੋਰੀ ਤੇ ਸਟੋਰ ਕਰਕੇ ਵਾਪਸ ਲਿਆਂਦਾ ਜਾਂਦਾ ਸੀ।
ਨਾਲ ਹੀ, ਗਿਸਟਾਂ ਨੂੰ S3 ਸਟੇਟ ਤੋਂ SPICE ਰਾਹੀਂ ਰਿਮੋਟ ਕੀਬੋਰਡ ਵਰਤ ਕੇ ਮੁੜ-ਲਿਆਂਦਾ ਜਾਂਦਾ ਸੀ।
ਇਹ ਫੀਚਰ ਤਕਨੀਕੀ ਜਾਣਕਾਰੀ ਹੈ ਅਤੇ Red Hat Enterprise Linux 6.3 ਵਿੱਚ ਮੂਲ ਹੀ ਅਯੋਗ ਕੀਤੀ ਹੁੰਦੀ ਹੈ। ਇਸਨੂੰ ਯੋਗ ਕਰਨ ਲਈ, /usr/share/seabios/bios-pm.bin ਫਾਇਲ ਚੁਣੋ VM bios ਲਈ ਨਾ ਕਿ /usr/share/seabios/bios.bin ਫਾਇਲ।
ਪੁਰਾਣੀ, ਇਨ-ਗਿਸਟ S4 (ਸਸਪੈਂਡ ਟੂ ਡਿਸਕ) ਅਤੇ S3 (ਸਸਪੈਂਡ ਟੂ RAM) ਪਾਵਰ ਮੈਨੇਜਮੈਂਟ ਫੀਚਰ ਗਿਸਟ ਵਿੱਚ ਡਿਸਕ ਤੇ ਸਸਪੈਂਟ ਕਰਨ ਅਤੇ RAM ਤੇ ਸਸਪੈਂਡ ਕਰਨ ਨੂੰ ਸਹਿਯੋਗ ਦਿੰਦੀ ਸੀ, ਜਿਸ ਨਾਲ ਗਿਸਟ ਮੁੜ-ਚਾਲੂ ਕਰਨ ਵਾਲਾ ਸਮਾਂ ਬਚਦਾ ਹੈ। ਇਸ ਨਾਲ ਬਾਹਰੀ ਮੈਮੋਰੀ ਸਟੇਟ ਫਾਇਲ ਦਾ ਪਰਬੰਧਨ ਵੀ ਬਚਦਾ ਹੈ। ਇਹ ਸਮਰੱਥਾ Red Hat Enterprise Linux 6.3 ਗਿਸਟ ਅਤੇ Windows ਗਿਸਟਾਂ ਉੱਪਰ ਸਹਿਯੋਗੀ ਹੈ ਜੋ S3 ਅਤੇ S4 ਸਹਿਯੋਗ ਵਾਲੇ ਹਾਈਪਰਵਾਈਸਰਾਂ ਨਾਲ ਚੱਲਦੇ ਹਨ।
NIC ਲਈ SR-IOV ਸਹਿਯੋਗ
Red Hat Enterprise Linux 6.3 ਵਿੱਚ ਨੈੱਟਵਰਕ ਇੰਟਰਫੇਸ ਕੰਟਰੋਲਰਾਂ ਲਈ SR-IOV ਸਹਿਯੋਗ ਦਿੱਤਾ ਗਿਆ ਹੈ। ਇਹ ਫੀਚਰ ਇੱਕ NIC ਨੂੰ KVM ਹੋਸਟ ਉੱਪਰ KVM ਗਿਸਟਾਂ ਦੁਆਰਾ ਸ਼ੇਅਰ ਕਰਨ ਵਿੱਚ ਮੱਦਦ ਕਰਦਾ ਹੈ। SR-IOV ਬਾਰੇ ਵਧੇਰੇ ਜਾਣਕਾਰੀ ਲਈ, ਅਧਿਆਇ 13. SR-IOV ਵੇਖੋ ਜੋ ਵਰਚੁਅਲਾਈਜੇਸ਼ਨ ਹੋਸਟ ਸੰਰਚਨਾ ਅਤੇ ਗਿਸਟ ਇੰਸਟਾਲੇਸ਼ਨ ਗਾਈਡ ਵਿੱਚ ਹੈ। SR-IOV ਬਾਰੇ be2net ਡਰਾਈਵਰ ਉੱਪਰ ਵਧੇਰੇ ਜਾਣਕਾਰੀ ਲਈ, ਅਧਿਆਇ 2, ਡਿਵਾਈਸ ਡਰਾਈਵਰਵੇਖੋ।
AMD-V ਲਈ KVM ਵਿੱਚ TSC ਸਕੇਲਿੰਗ
Red Hat Enterprise Linux 6.3 ਵਿੱਚ KVM ਨੂੰ ਟਾਈਮ ਸਟੈਂਪ ਕਾਊਂਟਰ (TSC) ਸਕੇਲਿੰਗ AMD ਵਰਚੁਅਲਾਈਜੇਸ਼ਨ (AMD-V) ਲਈ ਜੋੜੀ ਗਈ ਹੈ। ਇਹ ਫੀਚਰ TSC ਫਰੀਕੁਇੰਸੀ ਨੂੰ ਇਮੂਲੇਟ ਕਰਨ ਦੇ ਸਮਰੱਥ ਹੈ KVM ਗਿਸਟ ਉੱਪਰ।
perf-kvm ਲਈ ਸਹਿਯੋਗ
perf-kvm ਟੂਲ ਲਈ ਸਹਿਯੋਗੀ ਜੋੜਿਆ ਗਿਆ ਹੈ, ਜੋ ਹੋਸਟ ਤੋਂ ਗਿਸਟ ਕਾਰਜਕੁਸ਼ਲਤਾ ਦਾ ਪਰਬੰਧਨ ਕਰਨ ਵਿੱਚ ਮੱਦਦ ਕਰਦਾ ਹੈ। ਵਧੇਰੇ ਜਾਣਕਾਰੀ ਲਈ, perf-kvm man ਪੇਜ਼ ਵੇਖੋ।

7.2. SPICE

USB 2.0 ਰੀਡਾਇਰੈਕਸ਼ਨ ਸਹਿਯੋਗ
Spice ਨੂੰ KVM USB 2.0 ਹੋਸਟ ਅਡਾਪਟਰ ਇਮੂਲੇਸ਼ਨ ਸਹਿਯੋਗ ਨਾਲ ਬਿਲਡ ਕੀਤਾ ਗਿਆ ਹੈ, ਅਤੇ ਰਿਮੋਟ USB ਰੀਡਾਇਰੈਕਟਸ਼ਨ ਸਹਿਯੋਗ ਨੂੰ ਯੋਗ ਕਰਦਾ ਹੈ ਜੋ ਸਰਵਰ ਉੱਪਰ ਚੱਲ ਰਹੀਆਂ ਵਰਚੁਅਲ ਮਸ਼ੀਨਾਂ ਨੂੰ ਰਿਮੋਟ ਤੇ ਪਲੱਗਇਨ ਕੀਤੇ USB ਜੰਤਰਾਂ ਨੂੰ ਕਲਾਂਈਟ ਤੇ ਵਰਤਣ ਵਿੱਚ ਮੱਦਦ ਕਰਦਾ ਹੈ।

7.3. libvirt

ਕੰਟਰੋਲਿੰਗ ਉੱਪਰ/ਹੇਠਾਂ ਲਿੰਕ ਹਾਲਤ
libvirt ਹੁਣ ਗਿਸਟ ਵਰਚੁਅਲ ਨੈੱਟਵਰਕ ਇੰਟਰਫੇਸ ਦੇ ਲਿੰਕ ਦੀ ਸਟੇਟ (ਉੱਪਰ ਜਾਂ ਹੇਠਾਂ) ਨੂੰ ਕੰਟਰੋਲ ਕਰਨ ਦੇ ਸਮਰੱਥ ਹੈ। ਇਹ ਯੂਜ਼ਰਾਂ ਨੂੰ ਇੰਟਰਫੇਸ ਨਾਲ ਨੈੱਟਵਰਕ ਕੇਬਲ ਜੋੜ ਅਤੇ ਤੋੜ ਕੇ ਜਾਂਚ ਕਰਨ ਵਿੱਚ ਮੱਦਦ ਕਰਦਾ ਹੈ। ਇਹ ਫੀਚਰ ਯੂਜ਼ਰਾਂ ਨੂੰ ਗਿਸਟ ਨੂੰ ਸਮੱਸਿਆ ਤੋਂ ਬਚਾਉਣ ਵਿੱਚ ਮੱਦਦ ਕਰਦਾ ਹੈ।
ਨਵੇਂ Intel ਅਤੇ AMD ਪਰੋਸੈੱਸਰਾਂ ਲਈ ਜੋੜਿਆ ਸਹਿਯੋਗ
Red Hat Enterprise Linux 6.3 ਵਿੱਚ, libvirt ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਨਵੇਂ Intel Core i3, i5, i7 ਅਤੇ ਹੋਰ Intel ਪਰੋਸੈੱਸਰਾਂ, ਅਤੇ ਫੈਮਿਲੀ 15h microarchitecture AMD ਪਰੋਸੈੱਸਰਾਂ ਲਈ ਸਹਿਯੋਗ ਦਿੱਤਾ ਜਾ ਸਕੇ। ਇਸ ਅੱਪਡੇਟ ਨਾਲ, libvirt ਹੁਣ ਨਵੀਆਂ ਫੀਚਰਾਂ ਨੂੰ ਵਰਤ ਸਕਦਾ ਹੈ ਜੋ ਇਹਨਾਂ ਪਰੋਸੈੱਸਰਾਂ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।

ਅਧਿਆਇ 8. ਕਲੱਸਟਰਿੰਗ ਅਤੇ ਹਾਈ ਅਵੈਲੇਬਿਲਿਟੀ

ਪਰਬੰਧਕੀ UI ਸੁਧਾਰ
Luci, ਵੈੱਬ-ਅਧਾਰਿਤ ਪਰਬੰਧਕੀ UI ਕਲੱਸਟਰ ਸੰਰਚਨਾ ਲਈ ਅੱਪਡੇਟ ਕੀਤਾ ਗਿਆ ਹੈ ਜਿਸ ਵਿੱਚ ਹਨ:
  • ਇੱਕ ਪੁਸ਼ਟੀ ਡਾਇਲਾਗ ਬਾਕਸ ਦਿਸਦਾ ਹੈ ਜਦੋਂ ਕਲੱਸਟਰ ਸਰਵਿਸ ਹਟਾਈ ਜਾਂਦੀ ਹੈ
  • UI ਵਿੱਚ ਸੋਧਿਆ ਰੀਸਟਾਰਟ ਆਈਕਾਨ ਸ਼ਾਮਿਲ ਕੀਤਾ ਗਿਆ ਹੈ।
  • ਇੱਕ ਅਧੀਨ ਸਰੋਤ ਜੋੜੋ ਬਟਨ ਸੋਧਿਆ ਗਿਆ ਹੈ।
  • UI ਤੋਂ ਡੀਬੱਗਿੰਗ ਯੋਗ ਕਰਨ ਲਈ ਚੋਣ ਜੋੜੀ ਗਈ ਹੈ।
ਨਾ-ਸਰਗਰਮ luci ਪ੍ਰਮਾਣਿਤ ਸ਼ੈਸ਼ਨਾਂ ਦੀ ਆਟੋਮੈਟਿਕ ਸਮਾਂ ਸਮਾਪਤੀ
ਹਾਲੇ ਤੱਕ Red Hat Enterprise Linux 6.3, luci ਪ੍ਰਮਾਣਿਤ ਸ਼ੈਸ਼ਨ ਆਪਣੇ ਆਪ 15 ਮਿੰਟ ਨਾ-ਸਰਗਰਮੀ ਤੋਂ ਬਾਅਦ ਬੰਦ ਹੋ ਜਾਂਦੇ ਹਨ। ਇਹ ਸਮਾਂ /etc/sysconfig/luci ਫਾਇਲ ਵਿੱਚ who.auth_tkt_timeout ਪੈਰਾਮੀਟਰ ਨਾਲ ਸੈੱਟ ਕੀਤਾ ਜਾ ਸਕਦਾ ਹੈ।
ਨਵਾਂ libqb ਪੈਕੇਜ
libqb ਪੈਕੇਜ ਇੱਕ ਲਾਇਬਰੇਰੀ ਦਿੰਦਾ ਹੈ ਜੋ ਹਾਈ ਪਰੋਫੌਰਮੈਂਸ ਕਲਾਂਈਟ ਸਰਵਰ ਰੀਯੂਜ਼ੇਬਲ ਫੀਚਰਾਂ ਦਿੰਦੀ ਹੈ ਜਿਵੇਂ, ਹਾਈ ਪਰੋਫੈਰਮੈਂਸ ਲਾਗਿੰਗ, ਟਰੇਸਿੰਗ, ਇੰਟਰ-ਪਰੋਸੈੱਸ ਕਮਿਊਨੀਕੇਸ਼ਨ, ਅਤੇ ਪੂਲਿੰਗ। ਪੈਕੇਜ ਨੂੰ pacemaker ਪੈਕੇਜ ਦੀ ਨਿਰਭਰਤਾ ਵਜੋਂ ਸ਼ਾਮਿਲ ਕੀਤਾ ਗਿਆ ਹੈ, ਅਤੇ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਮੰਨਿਆ ਗਿਆ ਹੈ।
Pacemaker ਹੁਣ libqb ਲਾਗਿੰਗ ਵਰਤਦਾ ਹੈ
ਨਵੀਂ ਜੋੜੀ libqb ਨਿਰਭਰਤਾ ਕਰਕੇ, pacemaker ਹੁਣ ਆਪਣੀ ਲਾਗਿੰਗ ਕਾਰਵਾਈ ਨੂੰ ਘੱਟ ਦਿਸਣਯੋਗ ਬਣਾਉਂਦੀ ਹੈ ਜਦੋਂ ਡੀਬੱਗ ਕੀਤਾ ਜਾਂਦਾ ਹੈ ਅਤੇ pacemaker ਨੂੰ ਸਹਿਯੋਗ ਦਿੱਤਾ ਜਾਂਦਾ ਹੈ।
CPG API ਨੂੰ ਇੰਟਰ-ਨੋਡ ਲਾਕਿੰਗ ਲਈ ਵਰਤਣਾ
Rgmanager ਵਿੱਚ ਇੱਕ ਫੀਚਰ ਸ਼ਾਮਿਲ ਕੀਤੀ ਗਈ ਹੈ ਜੋ ਇਸਨੂੰ Corosync ਦੇ ਕਲੋਸਡ ਪਰੋਸੈੱਸ ਗਰੁੱਪ (CPG) API ਨੂੰ ਇੰਟਰ-ਨੋਡ ਲਾਕਿੰਗ ਲਈ ਵਰਤਣ ਵਾਸਤੇ ਯੋਗ ਕਰਦੀ ਹੈ। ਇਹ ਫੀਚਰ ਆਪੇ ਹੀ ਯੋਗ ਹੁੰਦੀ ਹੈ ਜਦੋਂ Corosync ਦਾ ਰਡੰਡੈਂਟ ਰਿੰਗ ਪਰੋਟੋਕਾਲ (RRP) ਫੀਚਰ ਯੋਗ ਹੁੰਦਾ ਹੈ। Corosync ਦਾ RRP ਫੀਚਰ ਪੂਰੀ ਤਰਾਂ ਸਹਿਯੋਗੀ ਹੈ। ਇਸੇ ਤਰਾਂ, ਜਦੋਂ ਬਾਕੀ ਹਾਈ ਅਵੈਲੇਬਿਲਿਟੀ ਐਡ-ਆਨ ਨਾਲ ਵਰਤਿਆ ਜਾਂਦਾ ਹੈ, ਇਸਨੂੰ ਤਕਨੀਕੀ ਜਾਣਕਾਰੀ ਵਜੋਂ ਮੰਨਿਆਂ ਜਾਂਦਾ ਹੈ।

ਅਧਿਆਇ 9. ਸਟੋਰੇਜ਼

LVM ਸਹਿਯੋਗ (ਨਾਨ-ਕਲੱਸਟਰਡ) ਘੱਟ-ਮਨਜੂਰ ਸਨੈਪਸ਼ਟਾ ਲਈ
LVM ਕਾਪੀ-ਆਨ-ਰਾਈਟ (cow) ਸਨੈਪਸ਼ਾਟ ਦਾ ਇੱਕ ਨਵਾਂ ਸਥਾਪਨ Red Hat Enterprise Linux 6.3 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਉਪਲੱਬਧ ਹੈ। ਇਸ ਸਥਾਪਨ ਦਾ ਮੁੱਖ ਫਾਇਦਾ ਹੈ, ਇਹ ਬਹੁਤੇ ਵਰਚੁਅਲ ਜੰਤਰਾਂ ਨੂੰ ਇੱਕੋ ਡਾਟਾ ਵਾਲੀਅਮ ਤੇ ਸਟੋਰ ਕਰਨ ਵਿੱਚ ਮੱਦਦ ਕਰਦਾ ਹੈ। ਸਥਾਪਨ ਵਿੱਚ ਰਿਕਰਸਿਵ ਸਨੈਪਸ਼ਾਟ ਦੀ ਅਰਬਿਟਰੀ ਡਿਪਥ ਲਈ ਸਹਿਯੋਗ ਵੀ ਦਿੰਦਾ ਹੈ (ਸ਼ਨੈਪਸ਼ਾਟ ਦਾ ਸ਼ਨੈਪਸ਼ਾਟ ਦਾ ਸ਼ਨੈਪਸ਼ਾਟ …)।
ਇਹ ਵਿਸ਼ੇਸ਼ਤਾ ਸਿੰਗਲ-ਸਿਸਟਮ ਉੱਪਰ ਵਰਤਣਯੋਗ ਹੈ। ਇਹ ਕਲੱਸਟਰ ਇਨਵਾਇਰਮੈਂਟ ਵਿੱਚ ਮਲਟੀ-ਸਿਸਟਮ ਪਹੁੰਚ ਲਈ ਉਪਲੱਬਧ ਨਹੀਂ ਹੈ।
ਵਧੇਰੇ ਜਾਣਕਾਰੀ ਲਈ, -s/--snapshot ਚੋਣ ਦੀ ਡੌਕੂਮੈਂਟੇਸ਼ਨ lvcreate man ਪੇਜ਼ ਵਿੱਚ ਵੇਖੋ।
LVM ਸਹਿਯੋਗ (ਨਾਨ-ਕਲੱਸਟਰਡ) ਘੱਟ-ਮਨਜੂਰ LVs ਲਈ
ਲਾਜ਼ੀਕਲ ਵਾਲੀਅਮ (LVs) ਨੂੰ ਹੁਣ ਫਰੀ ਸਪੇਸ ਦੇ ਸਟੋਰੇਜ਼ ਪੂਲ ਦੇ ਪਰਬੰਧਨ ਦੀ ਘੱਟ ਮਨਜੂਰੀ ਦਿੱਤੀ ਜਾ ਸਕਦੀ ਹੈ ਤਾਂ ਜੋ ਕੁਝ ਗਿਣਤੀ ਜੰਤਰਾਂ ਨੂੰ ਨਿਰਧਆਰਤ ਕੀਤਾ ਜਾ ਸਕੇ ਜੋ ਐਪਲੀਕੇਸ਼ਨ ਲਈ ਲੋੜੀਂਦੇ ਹਨ। ਇਸ ਨਾਲ ਜੰਤਰ ਬਣਾਉਣ ਨੂੰ ਮੱਦਦ ਮਿਲਦੀ ਹੈ ਜੋ ਬਾਅਦ ਵਿੱਚ ਨਿਰਧਾਰਤ ਲਈ ਘੱਟ ਮਨਜੂਰੀ ਵਾਲੇ ਪੂਲ ਨਾਲ ਜੁੜੇ ਹੁੰਦੇ ਹਨ ਜਦੋਂ ਐਪਲੀਕੇਸ਼ਨ ਅਸਲ ਵਿੱਚ ਪੂਲ ਤੇ ਲਿਖਦੀ ਹੈ। ਘੱਟ ਮਨਜੂਰ ਪੂਲ ਆਰਜੀ ਤੌਰ ਤੇ ਵਧਾਏ ਜਾ ਸਕਦੇ ਹਨ ਜਦੋਂ ਸਟੋਰੇਜ਼ ਸਪੇਸ ਦੇ ਨਿਰਧਾਰਨ ਦੀ ਲੋੜ ਹੋਵੇ। Red Hat Enterprise Linux 6.3 ਵਿੱਚ ਇਹ ਵਿਸ਼ੇਸ਼ਤਾ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ, lvcreate man ਪੇਜ਼ ਵੇਖੋ।
LVM ਮੈਟਾਡਾਟਾ ਦਾ lvmetad ਰਾਹੀਂ ਆਰਜੀ ਸੰਯੋਗ
ਜਿਆਦਾ LVM ਕਮਾਂਡਾਂ ਲਈ ਸਿਸਟਮ ਉੱਪਰ ਡਿਸਕ ਜੰਤਰਾਂ ਉੱਪਰ ਸੰਭਾਲੇ LVM ਮੈਟਾਡਾਟਾ ਬਾਰੇ ਸਹੀ ਜਾਣਕਾਰੀ ਦੀ ਲੋੜ ਹੁੰਦੀ ਹੈ। ਮੌਜੂਦਾ LVM ਡਿਜ਼ਾਈਨ ਮੁਤਾਬਕ, ਜੇ ਇਹ ਜਾਣਕਾਰੀ ਉਪਲੱਬਧ ਨਾ ਹੋਵੇ, LVM ਨੂੰ ਸਭ ਭੌਤਿਕ ਡਿਸਕਾਂ ਸਕੈਨ ਕਰਨੀਆਂ ਪੈਂਦੀਆਂ ਹਨ। ਇਸ ਲਈ ਬਹੁਤਾ ਸਾਰੇ I/O ਓਪਰੇਸ਼ਨ ਸਿਸਟਮ ਉੱਪਰ ਕਰਨੇ ਪੈਂਦੇ ਹਨ ਜਿਸ ਉੱਪਰ ਬਹੁਤ ਡਿਸਕਾਂ ਲੱਗੀਆਂ ਹੋਣ।
lvmetad ਪਹਿਲਾਂ, ਹੋਸਟ ਅਤੇ ਯੂਜ਼ਰ SSH ਪਬਲਿਕ ਕੁੰਜੀ ਦਾ ਕੇਂਦਰੀ ਪਰਬੰਧਨ ਸੰਭਵ ਨਹੀਂ ਸੀ। ਇਹ ਈਵੈਂਟ lvmetad ਨੂੰ udev ਨਿਯਮ ਦੁਆਰਾ ਸਿਗਨਲ ਕੀਤੇ ਜਾਂਦੇ ਹਨ। ਜੇ lvmetad ਨਹੀਂ ਚੱਲ ਰਿਹਾ, ਤਾਂ LVM ਇੱਕ ਸਕੈਨ ਕਰਦਾ ਹੈ।
ਇਹ ਫੀਚਰ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਹੈ ਅਤੇ Red Hat Enterprise Linux 6.3 ਵਿੱਚ ਮੂਲ ਹੀ ਅਯੋਗ ਹੁੰਦੀ ਹੈ। ਇਸਨੂੰ ਯੋਗ ਕਰਨ ਲਈ, use_lvmetad ਪੈਰਾਮੀਟਰ /etc/lvm/lvm.conf ਫਾਇਲ ਵਿੱਚ ਵੇਖੋ, ਅਤੇ lvmetad ਡੈਮਨ ਨੂੰ ਯੋਗ ਕਰੋ lvm2-lvmetad init ਸਕਰਿਪਟ ਸੰਰਚਿਤ ਕਰਕੇ।
ਫਾਈਬਰ ਚੈਨਲ ਓਵਰ ਈਥਰਨੈੱਟ (FCoE) ਟਾਰਗਿਟ ਮੋਡ ਲਈ ਪੂਰਾ ਸਹਿਯੋਗ
Red Hat Enterprise Linux 6.3 ਵਿੱਚ ਫਾਈਬਰ ਚੈਨਲ ਓਵਰ ਈਥਰਨੈੱਟ (FCoE) ਟਾਰਗਿਟ ਮੌਡ, ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਹੈ। ਕਰਨਲ ਫੀਚਰ ਨੂੰ targetcli ਦੁਆਰਾ ਸੰਰਚਿਤ ਕੀਤਾ ਜਾ ਸਕਦਾ ਹੈ, ਜੋ fcoe-target-utils ਪੈਕੇਜ ਦੁਆਰਾ ਦਿੱਤਾ ਜਾਂਦਾ ਹੈ। FCoE ਨੂੰ ਨੈੱਟਵਰਕ ਸਹਿਯੋਗੀ ਡਾਟਾ ਸੈਂਟਰ ਬਰਿੱਜਿੰਗ (DCB) ਵਰਤਣ ਲਈ ਬਣਾਇਆ ਗਿਆ ਹੈ। ਹੋਰ ਵਿਸਥਾਰ dcbtool(8) ਅਤੇ targetcli(8) man ਪੇਜ਼ਾਂ ਵਿੱਚ ਦਿੱਤਾ ਗਿਆ ਹੈ।
LVM RAID ਪੂਰੀ ਤਰਾਂ ਸਹਿਯੋਗ
ਐਕਸਪੈਂਡਡ RAID ਸਹਿਯੋਗ ਹੁਣ LVM ਵਿੱਚ ਪੂਰੀ ਤਰਾਂ Red Hat Enterprise Linux 6.3 ਵਿੱਚ ਸਹਿਯੋਗੀ ਹੈ। LVM ਹੁਣ RAID 4/5/6 ਲਾਜ਼ੀਕਲ ਵਾਲੀਅਮ ਬਣਾਉਣ ਦੇ ਸਮਰੱਥ ਹੈ ਅਤੇ ਇਹਨਾਂ ਲਾਜ਼ੀਕਲ ਵਾਲੀਅਮ ਦੀ ਮਿਰਰਿੰਗ ਨੂੰ ਸਹਿਯੋਗ ਦਿੰਦਾ ਹੈ। MD (ਸਾਫਟਵੇਅਰ RAID) ਮੋਡੀਊਲ ਇਹਨਾਂ ਨਵੇਂ ਫੀਚਰਾਂ ਲਈ ਬੈਕਐਂਡ ਸਹਿਯੋਗ ਦਿੰਦਾ ਹੈ।
ਵਾਲੀਅਮਾਂ ਨੂੰ ਸਿਰਫ-ਪੜ੍ਹਨ ਮੋਡ ਵਿੱਚ ਸਰਗਰਮ ਕਰਨਾ
ਇੱਕ ਨਵਾਂ LVM ਸੰਰਚਨਾ ਫਾਇਲ ਪੈਰਾਮੀਟਰ, activation/read_only_volume_list, ਇਹ ਸੰਭਵ ਕਰਦਾ ਹੈ ਕਿ ਹਮੇਸ਼ਾ ਖਾਸ਼ ਵਾਲੀਅਮ ਨੂੰ ਸਿਰਫ-ਪੜ੍ਹਨ ਮੋਡ ਵਿੱਚ ਸਰਗਰਮ ਕਰੇ, ਵਾਲੀਅਮ ਦੇ ਅਸਲੀ ਅਧਿਕਾਰ ਕੁਝ ਵੀ ਹੋਣ। ਇਹ ਪੈਰਾਮੀਟਰ --permission rw ਚੋਣ ਨੂੰ ਮੁੜ ਲਿਖਦਾ ਹੈ ਮੈਟਾਡਾਟਾ ਵਿੱਚ।

ਅਧਿਆਇ 10. ਆਮ ਕਰਨਲ ਅੱਪਡੇਟ

ਸਾਫਟਵੇਅਰ ਕੁਲੈਕਸ਼ਨ ਸਹੂਲਤ
Red Hat Enterprise Linux 6.3 ਵਿੱਚ ਇੱਕ scl-utils ਪੈਕੇਜ ਸ਼ਾਮਿਲ ਕੀਤਾ ਗਿਆ ਹੈ ਜੋ ਇੱਕ ਰੰਨਟਾਈਮ ਸਹੂਲਤ, ਅਤੇ ਪੈਕੇਜਿੰਗ ਸਾਫਟਵੇਅਰ ਕੁਲੈਕਸ਼ਨ ਲਈ ਪੈਕੇਜਿੰਗ ਮੈਕਰੋ ਦਿੰਦਾ ਹੈ। ਸਾਫਟਵੇਅਰ ਕੁਲੈਕਸ਼ਨ ਯੂਜ਼ਰਾਂ ਨੂੰ ਸਿਸਟਮ ਉੱਪਰ ਇੱਕੋ ਸਮੇਂ ਇੱਕੋ RPM ਪੈਕੇਜ ਦੇ ਬਹੁਤੇ ਵਰਜਨ ਇੰਸਟਾਲ ਕਰਨ ਦਿੰਦਾ ਹੈ। scl ਸਹੂਲਤ ਵਰਤਣ ਨਾਲ, ਯੂਜ਼ਰ RPM ਦੇ ਖਾਸ ਵਰਤਨ ਨੂੰ ਯੋਗ ਕਰਦਾ ਹੈ ਜੋ /opt ਡਾਇਰੈਕਟਰੀ ਵਿੱਚ ਇੰਸਟਾਲ ਹੁੰਦਾ ਹੈ। ਵਧੇਰੇ ਜਾਣਕਾਰੀ ਲਈ, ਸਾਫਟਵੇਅਰ ਕੁਲੈਕਸ਼ਨ ਗਾਈਡ ਵੇਖੋ।
MySQL InnoDB ਪਲੱਗ-ਇਨ
Red Hat Enterprise Linux 6.3 MySQL InnoDB ਸਟੋਰੇਜ਼ ਇੰਜਣ ਨੂੰ AMD64 ਅਤੇ Intel 64 ਢਾਂਚਿਆਂ ਲਈ ਪਲੱਗ-ਇਨ ਦੇ ਤੌਰ ਤੇ ਦਿੰਦਾ ਹੈ। ਪਲੱਗਇਨ ਬਿਲਟਇਨ InnoDB ਸਟੋਰੇਜ਼ ਇੰਜਣ ਨਾਲੋਂ ਵਾਧੂ ਫੀਚਰਾਂ ਅਤੇ ਵਧੀਆਂ ਕਾਰਜਕੁਸ਼ਲਤਾ ਦਿੰਦਾ ਹੈ।
OpenJDK 7
Red Hat Enterprise Linux 6.3 ਵਿੱਚ OpenJDK 7 ਨੂੰ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ, ਜੇ ਕਿ ਇੱਕ ਪੂਰਾ-ਸਹਿਯੋਗੀ OpenJDK 6 ਦਾ ਬਦਲਾਅ ਹੈ।
ਨਵੇਂ Java 7 ਪੈਕੇਜ
java-1.7.0-oracle ਅਤੇ java-1.7.0-ibm ਪੈਕੇਜ ਹੁਣ Red Hat Enterprise Linux 6.3 ਵਿੱਚ ਉਪਲੱਬਧ ਹਨ।
NIS ਡੋਮੇਨ ਨਾਂ ਨੂੰ initscripts ਸੈੱਟ ਕਰਨਾ
initscripts ਪੈਕੇਜ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਯੂਜ਼ਰਾਂ ਨੂੰ NIS ਡੋਮੇਨ ਨਾਂ ਸੈੱਟ ਕਰਨ ਦੀ ਮਨਜੂਰੀ ਦਿੱਤੀ ਜਾ ਸਕੇ। ਅਜਿਹਾ NISDOMAIN ਪੈਰਾਮੀਟਰ ਨੂੰ /etc/sysconfig/network ਫਾਇਲ ਵਿੱਚ, ਜਾਂ ਹੋਰ ਸੰਰਚਨਾ ਫਾਇਲਾਂ ਵਿੱਚ ਸੰਰਚਿਤ ਕਰਕੇ ਕੀਤਾ ਜਾ ਸਕਦਾ ਹੈ।
logrotate ਲਈ ACL ਸਹਿਯੋਗ
ਪਹਿਲਾਂ, ਜਦੋਂ ਕੁਝ ਗਰੁੱਪਾਂ ਨੂੰ ACLs ਰਾਹੀਂ ਲਾਗ ਵੇਖਣ ਦੀ ਮਨਜੂਰੀ ਦਿੱਤੀ ਜਾਂਦੀ ਹੈ, ਤਾਂ ਇਹ ACLs ਹਟਾਏ ਜਾਂਦੇ ਸੀ ਜਦੋਂ ਲਾਗ ਰੋਟੇਟ ਕੀਤਾ ਜਾਂਦਾ ਸੀ। Red Hat Enterprise Linux 6.3 ਵਿੱਚ, logrotate ਸਹੂਲਤ ACLs ਨੂੰ ਸਹਿਯੋਗ ਦਿੰਦੀ ਹੈ, ਅਤੇ ਲਾਗ ਰੋਟੇਟ ਹੋਣ ਤੇ ACL ਸੈਟਿੰਗ ਬਰਕਰਾਰ ਰੱਖੀ ਜਾਂਦੀ ਹੈ।
wacomcpl ਪੈਕੇਜ ਹਟਾਇਆ ਗਿਆ ਹੈ
wacomcpl ਪੈਕੇਜ ਹਟਾਇਆ ਗਿਆ ਹੈ ਅਤੇ ਪੈਕੇਜ ਸੈੱਟ ਵਿੱਚੋਂ ਕੱਢਿਆ ਗਿਆ ਹੈ। wacomcpl ਪੈਕੇਜ Wacom ਟੈਬਲਿਟ ਸੈਟਿੰਗ ਦੀ ਗਰਾਫੀਕਲ ਸੰਰਚਨਾ ਦਿੰਦਾ ਹੈ। ਇਹ ਕਾਰਜਕੁਸ਼ਲਤਾ ਹੁਣ GNOME ਕੰਟਰੋਲ ਸੈਂਟਰ ਵਿੱਚ ਦਿੱਤੀ ਗਈ ਹੈ।
NumPy ਪੈਕੇਜ ਅੱਪਡੇਟ ਕੀਤਾ ਗਿਆ ਹੈ
NumPy ਪੈਕੇਜ, ਜਿਸਨੂੰ ਰਿਕਾਰਡਾਂ ਦੇ ਮਲਟੀ-ਡਿਮੈਂਸ਼ਨਲ ਐਰੇ ਨੂੰ ਪਰਬੰਧਨ ਕਰਨ ਲਈ ਬਣਾਇਆ ਗਿਆ ਹੈ, ਵਰਜਨ 1.4.1 ਤੱਕ ਅੱਪਡੇਟ ਕੀਤਾ ਗਿਆ ਹੈ। ਅੱਪਡੇਟ ਕੀਤੇ ਵਰਜਨ ਵਿੱਚ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ:
  • ਜਦੋਂ 0-d ਐਰੇ ਤੇ ਕੰਮ ਕੀਤਾ ਜਾਂਦਾ ਹੈ, numpy.max ਅਤੇ ਹੋਰ ਫੰਕਸ਼ਨ ਸਿਰਫ ਹੇਠਲੇ ਪੈਰਾਮੀਟਰ ਲੈਂਦੇ ਹਨ: axis=0, axis=-1, ਅਤੇ axis=None। out-of-bounds axes ਇੱਕ ਬੱਗ ਬਾਰੇ ਦੱਸਦਾ ਹੈ ਜਿਸ ਲਈ NumPy ਹੁਣ ਇੱਕ ਗਲਤੀ ਦਿੰਦੀ ਹੈ।
  • axis > MAX_DIMS ਪੈਰਾਮੀਟਰ ਦੇਣ ਦੀ ਹੁਣ ਮਨਜੂਰੀ ਨਹੀਂ ਹੈ; NumPy ਹੁਣ ਇੱਕ ਗਲਤੀ ਦਿੰਦਾ ਹੈ, ਇਸੇ ਤਰਾਂ ਵਰਤਾਓ ਕਰਨ ਦੀ ਬਜਾਇ ਜਦੋਂ axis=None ਦਿੱਤਾ ਜਾਂਦਾ ਹੈ।
Rsyslog ਨੂੰ ਮੁੱਖ ਵਰਜਨ 5 ਤੱਕ ਅੱਪਡੇਟ ਕੀਤਾ ਗਿਆ ਹੈ
rsyslog ਪੈਕੇਜ ਨੂੰ ਮੁੱਖ ਵਰਜਨ 5 ਤੱਕ ਅੱਪਗਰੇਡ ਕੀਤਾ ਗਿਆ ਹੈ। ਇਸ ਅੱਪਗਰੇਡ ਵਿੱਚ ਸੁਧਾਰ ਅਤੇ ਬਹੁਤੇ ਬੱਗਾਂ ਦੇ ਹੱਲ ਦਿੱਤੇ ਗਏ ਹਨ। ਹੇਠਾਂ ਖਾਸ ਤਬਦੀਲੀਆਂ ਦਿੱਤੀਆਂ ਗਈਆਂ ਹਨ:
  • $HUPisRestart ਡਾਇਰੈਕਟਿਵ ਹਟਾਇਆ ਗਿਆ ਹੈ ਅਤੇ ਹੁਣ ਸਹਿਯੋਗ ਨਹੀਂ ਦਿੱਤਾ ਜਾਵੇਗਾ। Restart-type HUP ਪਰੋਸੈੱਸਿੰਗ ਹੁਣ ਉਪਲੱਬਧ ਨਹੀਂ ਹੋਵੇਗਾ। ਹੁਣ, ਜਦੋਂ SIGHUP ਸਿਗਨਲ ਮਿਲਦਾ, ਆਊਟਪੁੱਟ (ਬਹੁਤੀਆਂ ਹਾਲਤਾਂ ਵਿੱਚ ਲਾਗ ਫਾਇਲਾਂ) ਸਿਰਫ ਲਾਗ ਰੋਟੇਸ਼ਨ ਸਹਿਯੋਗ ਲਈ ਫਿਰ-ਖੋਲਿਆ ਜਾਂਦਾ ਹੈ।
  • ਸਪੂਲ ਫਾਇਲਾਂ ਦਾ ਫਾਰਮੈਟ (ਉਦਾਹਰਨ ਲਈ, ਡਿਸਕ-ਅਧਾਰਿਤ ਕਤਾਰਾਂ) ਤਬਦੀਲ ਹੋ ਗਿਆ ਹੈ। ਨਵੇਂ ਫਾਰਮੈਟ ਵਿੱਚ ਤਬਦੀਲ ਕਰਨ ਲਈ, ਸਪੀਲ ਫਾਇਲਾਂ ਹਟਾਓ, ਉਦਾਹਰਨ ਲਈ, rsyslogd ਬੰਦ ਕਰਕੇ। ਫਿਰ, Rsyslog ਅੱਪਗਰੇਡ ਜਾਰੀ ਕਰੋ, ਅਤੇ rsyslogd ਨੂੰ ਫਿਰ ਚਲਾਓ। ਅੱਪਗਰੇਡ ਹੋਣ ਤੇ, ਨਵਾਂ ਫਾਰਮੈਟ ਆਪੇ ਹੀ ਵਰਤਿਆ ਜਾਂਦਾ ਹੈ।
  • ਜਦੋਂ rsyslogd ਡੈਮਨ ਡੀਬੱਗ ਮੋਡ ਵਿੱਚ ਚੱਲ ਰਿਹਾ ਸੀ (-d ਚੋਣ ਵਰਤ ਕੇ), ਇਹ ਬੈਕਗਰਾਊਂਡ ਵਿੱਚ ਚੱਲ ਰਿਹਾ ਸੀ। ਇਹ ਹੱਲ ਕੀਤਾ ਗਿਆ ਹੈ ਅਤੇ ਡੈਮਨ ਹੁਣ ਬੈਕਗਰਾਉਂ ਵਿੱਚ ਚੱਲਦਾ ਹੈ।
Rsyslog ਦੇ ਇਸ ਵਰਜਨ ਵਿਚਲੀਆਂ ਤਬਦੀਲੀਆਂ ਬਾਰੇ ਵਧੇਰੇ ਜਾਣਕਾਰੀ ਲਈ, http://www.rsyslog.com/doc/v5compatibility.html ਵੇਖੋ।

ਦੁਹਰਾਈ ਅਤੀਤ

ਸੁਧਾਈਅਤੀਤ
ਸੁਧਾਈ 1-0Wed Jun 20 2012ਮਾਰਟੀਨ Prpič
Red Hat Enterprise Linux 6.3 ਜਾਰੀ ਸੂਚਨਾ ਜਾਰੀ ਕਰਨੀ।
ਸੁਧਾਈ 0-0Tue Apr 24 2012ਮਾਰਟੀਨ Prpič
Red Hat Enterprise Linux 6.3 ਜਾਰੀ ਸੂਚਨਾ ਦਾ ਰੀਲੀਜ਼